ਚੰਡੀਗੜ (ਪ੍ਰੀਤਮ ਲੁਧਿਆਣਵੀ)- ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਸੋਸ਼ਲ ਸਾਇੰਸਜ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਇਕ ਬੈਵੀਨਾਰ ਦਾ ਆਯੋਜਨ ਕੀਤਾ ਗਿਆ। ਇਸ ਬੈਵੀਨਾਰ ਵਿਚ ਦਿੱਲੀ ਤੋਂ ਪ੍ਰਸਿਧ ਸਾਈਕੋ ਥੈਰੀਪਿਸਟ ਮੈਡਮ ਸਸ਼ੀ ਚੌਧਰੀ ਦਾ ਆਨਲਾਈਨ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਮੈਡਮ ਸ਼ਸੀ ਚੌਧਰੀ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦੀ ਮਾਸਕ-ਧਰਮ ਦੀ ਪ੍ਰਕਿਰਿਆ ਨੂੰ ਜੇਕਰ ਔਰਤ ਵਿਗਿਆਨਕ ਦਰਿਸ਼ਟੀ ਤੋਂ ਸਮਝੇ ਤਾਂ ਉਹ ਆਪਣੀ ਊਰਜ਼ਾ ਦਾ ਸਹੀ ਪ੍ਰਯੋਗ ਕਰ ਸਕਦੀ ਹੈ। ਉਨਾਂ ਅੱਗੇ ਕਿਹਾ ਕਿ ਔਰਤ ਜਿੱਥੇ ਸ਼ਕਤੀਸ਼ਾਲੀ ਹੈ ਉਥੇ ਸੰਵੇਦਨਸ਼ੀਲ ਵੀ ਹੁੰਦੀ ਹੈ। ਔਰਤ ਦੀ ਸ਼ਕਤੀ ਉਸ ਕੋਲ ਹੀ ਹੁੰਦੀ ਹੈ, ਇਸ ਕਰਕੇ ਉਸਨੂੰ ਆਪਣੀ ਸ਼ਕਤੀ ਦੀ ਪਹਿਚਾਣ ਖੁਦ ਕਰਨੀ ਚਾਹੀਦੀ ਹੈ।
ਇਸ ਮੌਕੇ ਵਿਭਾਗ ਵਿਚ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੇ ਲੇਖ ਅਤੇ ਸਲੋਗਨ ਲੇਖਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵੱਧ ਚੜਕੇ ਹਿੱਸਾ ਲਿਆ। ਲੇਖ ਮੁਕਾਬਲੇ ਵਿਚ ਬੀ. ਏ. ਭਾਗ ਚੌਥਾ ਦੀ ਵਿਦਿਆਰਥਣ ਦਿਵਿਆ ਨੇ ਪਹਿਲਾ, ਬੀ. ਏ. ਭਾਗ ਦੂਜਾ ਦੀ ਸਿਲਵਨਸ ਨੇ ਦੂਜਾ, ਬੀ. ਏ. ਭਾਗ ਛੇਵਾਂ ਦੇ ਵੈਵਿਬ ਨੇ ਤੀਜਾ ਇਨਾਮ ਜਿੱਤਿਆ। ਸਲੋਗਨ ਲੇਖਣ ਮੁਕਾਬਲੇ ਵਿਚ ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਦੀਪਤੀ ਨੇ ਪਹਿਲਾ, ਐਮ. ਏ. ਭਾਗ ਦੂਜਾ ਦੇ ਰੋਹਿਤ ਨੇ ਦੂਜਾ ਤੇ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਸ਼ਾਲੀਨਾ ਨੇ ਤੀਜਾ ਇਨਾਮ ਹਾਸਲ ਕੀਤਾ। ਸਲੋਗਨ ਲੇਖਣ ਮੁਕਾਬਲੇ ਵਿਚ ਮਨਪ੍ਰੀਤ ਸਿੰਘ ਨੂੰ ਹੌਸਲਾ-ਅਫਜ਼ਾਈ ਅਤੇ ਹਰਮਨ ਤੇ ਸੁਨਾਖਸ਼ੀ ਨੂੰ ਪ੍ਰਸ਼ੰਸਾ-ਮਈ ਇਨਾਮ ਦਿੱਤਾ ਗਿਆ। ਇਸ ਮੌਕੇ ਵਿਭਾਗ ਦੀ ਡੀਨ ਡਾ. ਇੰਦਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਜੇਤੂਆਂ ਨੂੰ ਅਤੇ ਪੂਰੇ ਸਟਾਫ ਨੂੰ ਇਸ ਸ਼ੁਭ ਅਵਸਰ ਦੀ ਵਧਾਈ ਦਿੱਤੀ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਮੇਹਰ ਮਾਣਕ, ਡਾ. ਜਸਪਾਲ ਜੱਸੀ, ਡਾ. ਸੁਚੇਤ ਕੁਮਾਰ ਤੇ ਡਾ. ਮਲਕੀਤ ਕੌਰ ਨੇ ਵੀ ਚਰਚਾ ਵਿਚ ਹਿੱਸਾ ਲਿਆ। ਇਸ ਮੌਕੇ ’ਤੇ ਪ੍ਰੋ. ਮਨਦੀਪ, ਡਾ. ਸਰਬਜੀਤ ਕੌਰ, ਪ੍ਰੋ. ਦਲਵੀਰ ਕੌਰ, ਪ੍ਰੋ. ਜਗਜੀਤ ਕੌਰ, ਪ੍ਰੋ. ਕੁਸਮ, ਪ੍ਰੋ. ਜੋਤੀ, ਪ੍ਰੋ. ਕਮਲਜੋਤ, ਪ੍ਰੋ. ਪ੍ਰਦੀਪ ਕੌਰ, ਪ੍ਰੋ. ਮਾਲਾ ਕਪੂਰ, ਪ੍ਰੋ. ਸੀਮਾ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਸੁਰਿੰਦਰ ਕੌਰ ਅਤੇ ਸਮੂਹ ਸਟਾਫ-ਮੈਂਬਰ ਵੀ ਹਾਜ਼ਰ ਸਨ।