ਇੱਕ ਦੂਜੇ ਨਾਲ ਖੁਸ਼ੀਆਂ ਵੰਡੋ ਭੁੱਲ ਜਾਓ ਤਕਰਾਰ,
ਹੋਲੀ ਆ ਗਈ ਰੰਗ ਬਿਰੰਗੀ ਰੰਗਾਂ ਦਾ ਤਿਉਹਾਰ।
ਬੰਟੀ, ਮੀਤਾ, ਮਿੰਟੂ ਲਿਆਏ ਗੀਝਿਆਂ ਵਿਚ ਰੰਗ ਭਰ ਕੇ,
ਅਮਰ ਅਤੇ ਅੰਗਰੇਜ਼ ਵੀ ਖੇਡਣ ਸ਼ਿਆਮੇ ਦੇ ਨਾਲ ਰਲ਼ ਕੇ।
ਪੱਪੀ ਅਤੇ ਸੁਭਾਸ਼ ਲਿਆਏ ਰੰਗਾਂ ਦੀ ਬੋਛਾਰ,
ਹੋਲੀ ਆ ਗਈ ਹੋਲੀ ………………………… …।
ਬਾਵਾ ਲੈ ਪਿਚਕਾਰੀ ਆ ਗਿਆ ਕਰਮੀ ਬੋਤਲ ਭਰਦਾ,
ਕੁੰਡਾ ਲਾਈ ਬੈਠਾ ਜੱਗੀ ਰੰਗ ਪੈਣ ਤੋਂ ਡਰਦਾ।
ਫੱਗਣ ਮਾਹ ਦੇ ਮੌਸਮ ਦੇ ਵਿੱਚ ਨਾ ਗਰਮੀ ਨਾ ਠਾਰ,
ਹੋਲੀ ਆ ਗਈ ਹੋਲੀ…………………….. ….।
ਪੰਮੀ ਛੱਤ ਤੇ ਚੜ੍ਹ ਕੇ ਬਹਿ ਗਿਆ ਰੰਗਾਂ ਦੇ ਟੱਬ ਭਰ ਕੇ,
ਆਉਂਦੇ ਜਾਂਦੇ ਤੇ ਸੁੱਟੀ ਜਾਵੇ ਹਰ ਕੋਈ ਲੰਘੇ ਡਰ ਕੇ,
ਜੈਬੀ ਤੇ ਰਾਜੂ ਨੇ ਢਾਹ ਲਿਆ ਰੰਗਤਾ ਆਖ਼ਰਕਾਰ
ਹੋਲੀ ਆ ਗਈ ਹੋਲੀ…………………….. …..।
ਪਿਰਤਪਾਲ ਤੇ ਪਰਗਟ,ਸਿੱਬੀ,ਠੂਲੀ ਫਿਰਦੇ ਰੰਗੇ,
ਧੰਨਾ, ਲੀਲਾ,ਬੂਟਾ,ਕਾਲੀ ਦਿਖਦੇ ਰੰਗ ਬਰੰਗੇ,
ਆਟੀ, ਸ਼ਿਵਜੀ,ਭੋਲਾ ਰੰਗੇ ਕਾਲੂ, ਕਾਕਾ ਤਿਆਰ,
ਹੋਲੀ ਆ ਗਈ ਹੋਲੀ…………………….. ……।
ਹਾਕਮ, ਰਾਮਾਂ, ਮੱਖਣ ਖੇਡਣ ਦੂਜੇ ਵਿਹੜਿਓਂ ਆ ਕੇ,
ਗੇਲਾ ਤੇ ਗੁਰਦਿਆਲ ਵੀ ਖੇਡਣ ਕਾਲ਼ਾ ਰੰਗਤਾ ਢਾਹ ਕੇ,
ਇਕ ਦੂਜੇ ਨੂੰ ਰੰਗਣ ਦੇ ਲਈ ਭੈਣ ਭਾਬੀਆਂ ਤਿਆਰ,
ਹੋਲੀ ਆ ਗਈ ਹੋਲੀ…………………….. …….।
ਨਫ਼ਰਤ ਦੀਆਂ ਦੀਵਾਰਾਂ ਢਾਹ ਕੇ ਇਕ ਮਿੱਕ ਹੋ ਜਾਓ,
ਰੰਗਾਂ ਦਾ ਇਹ ਤਿਉਹਾਰ ਅਨੋਖਾ ਰੰਗੋਂ ਤੇ ਰੰਗ ਜਾਓ,
ਗੋਰੇ ਕਾਲ਼ੇ ਰੰਗਾਂ ਦੇ ਵਿੱਚ ਨਾ ਰੰਗ ਬੈਠੀਂ ਪਿਆਰ,
ਹੋਲੀ ਆ ਗਈ ਹੋਲੀ…………………….. ……।
ਮਾਸਟਰ ਪ੍ਰੇਮ ਸਰੂਪ ਛਾਜਲੀ ਜ਼ਿਲ੍ਹਾ ਸੰਗਰੂਰ
9417134982