ਪਟਿਆਲਾ- ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਹਾਰ ਗਏ ਹਨ। ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਹਰਾ ਦਿੱਤਾ ਹੈ। ਪਟਿਆਲਾ ਸੀਟ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨਿਆ ਜਾ ਰਿਹਾ ਸੀ ਅਤੇ ਪਿਛਲੀ ਵਾਰ ਉਹ ਇਥੋਂ 50 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਅਜੀਤਪਾਲ ਸਿੰਘ ਨੂੰ 33142 ਵੋਟਾਂ ਪਈਆਂ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੂੰ 20105 ਵੋਟਾਂ ਪਈਆਂ ਇਸ ਦੇ ਨਾਲ ਤਕਰੀਬਨ 13 ਹਜ਼ਾਰ ਵੋਟਾਂ ਦੇ ਫਰਕ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਹਾਰ ਹੋਈ ਹੈ।