ਜਲੰਧਰ ਸੈਂਟਰਲ ਸੀਟ ਤੋਂ ਉਲਟਫੇਰ ਚੱਲ ਰਿਹਾ ਹੈ। ਸ਼ੁਰੂਆਤ ਵਿਚ ਜਿੱਥੇ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਸਨ ਪਰ ਜਿਵੇਂ ਜਿਵੇਂ ਅਗਲੇ ਰਾਉਂਡ ਲਈ ਈ. ਵੀ. ਐਮ. ਮਸ਼ੀਨਾਂ ਖੁੱਲ੍ਹੀਆਂ ਆਮ ਆਦਮੀ ਪਾਰਟੀ ਨੇ ਲੀਡ ਫੜਨੀ ਸ਼ੁਰੂ ਕਰ ਦਿੱਤੀ ਪਰ 7ਵੇਂ ਰਾਊਂਡ ਤੋਂ ਬਾਅਦ ਰਜਿੰਦਰ ਬੇਰੀ ਕਾਂਗਰਸ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਅਤੇ 9ਵੇਂ ਰਾਊਂਡ ਤੱਕ ਰਜਿੰਦਰ ਬੇਰੀ 21545 ਵੋਟਾਂ ਨਾਲ ਅੱਗੇ ਸੀ, ਦੂਜੇ ਨੰਬਰ ’ਤੇ ਰਮਨ ਅਰੋੜਾ 20918 ਵੋਟਾਂ ਨਾਲ ਅਤੇ ਤੀਜੇ ਨੰਬਰ ’ਤੇ ਮਨੋਰੰਜਨ ਕਾਲੀਆ 19197 ਵੋਟਾਂ ’ਤੇ ਚੱਲ ਰਹੇ ਹਨ। ਅਜੇ ਪੰਜ ਰਾਊਂਡ ਦੀ ਕਾਊਂਟਿੰਗ ਹੋਣੀ ਬਾਕੀ ਹੈ ਉਸ ਤੋਂ ਬਾਅਦ ਤਸਵੀਰ ਸਾਫ ਹੋ ਜਾਏਗੀ ਕਿ ਜਲੰਧਰ ਸੈਂਟਰਲ ਤੋਂ ਕੌਣ ਜਿੱਤੇਗਾ।