ਜਲੰਧਰ – ਸ਼ੁਰੂਆਤੀ ਰੁਝਾਨਾਂ ਵਿਚ ਜਲੰਧਰ ਕੈਂਟ ਤੋਂ ਪਰਗਟ ਸਿੰਘ ਅੱਗੇ ਚੱਲ ਰਹੇ ਸਨ ਪਰ ਹੁਣ ਇਕ ਦਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਅੱਗੇ ਹੋ ਗਏ ਹਨ। ਪਰਗਟ ਸਿੰਘ ਦੇ ਖਾਤੇ ਵਿਚ 3943 ਵੋਟਾਂ ਅਤੇ ਆਪ ਨੇਤਾ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ 4688 ਵੋਟਾਂ ਹੁਣ ਤੱਕ ਪੈ ਗਈਆਂ ਹਨ। ਤੀਜੇ ਨੰਬਰ ’ਤੇ ਭਾਜਪਾ ਦੇ ਸਰਬਜੀਤ ਸਿੰਘ ਮੱਕੜ ਚੱਲ ਰਹੇ ਹਨ ਜਿਨ੍ਹਾਂ ਦੇ ਖਾਤੇ ਵਿਚ 3480 ਵੋਟਾਂ ਪੈ ਗਈਆਂ ਹਨ।