ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਬਹੁਮਤ ਦੇ ਅੰਕੜੇ ਨੂੰ ਆਮ ਆਦਮੀ ਪਾਰਟੀ ਨੇ ਪਾਰ ਕਰ ਲਿਆ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ ਆਪ 70 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਦੂਜੇ ਨੰਬਰ ’ਤੇ 15 ਸੀਟਾਂ ਨਾਲ ਅਤੇ ਸ਼੍ਰੋਅਦ 8 ਸੀਟਾਂ ਦੇ ਨਾਲ ਚੱਲ ਰਹੇ ਹਨ।
ਦੂਜੇ ਪਾਸੇ ਜਲੰਧਰ ਤੋਂ ਆਪ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ। ਇਥੇ ਆਪ ਦੇ ਉਮੀਦਵਾਰ ਅੱਗੇ ਨਹੀਂ ਚੱਲ ਰਹੇ ਹਨ। ਵੱਖ ਵੱਖ ਹਲਕਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਕੈਂਟ ਹਲਕੇ ਤੋਂ ਪਰਗਟ ਸਿੰਘ 132 ਵੋਟਾਂ ਨਾਲ ਅੱਗੇ ਹਨ ਦੂਜੇ ਨੰਬਰ ’ਤੇ ਆਪ ਦੇ ਸੁਰਿੰਦਰ ਸਿੰਘ ਸੋਢੀ ਹਨ, ਜਲੰਧਰ ਸੈਂਟਰਲ ਹਲਕੇ ਤੋਂ ਭਾਜਪਾ ਦੇ ਮਨੋਰੰਜਨ ਕਾਲੀਆ 387 ਵੋਟਾਂ ਤੋਂ ਅੱਗੇ ਚੱਲ ਰਹੇ ਹਨ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਹਨ। ਜਲੰਧਰ ਨਾਰਥ ਤੋਂ ਅਵਤਾਰ ਹੈਨਰੀ 577 ਵੋਟਾਂ ਤੋਂ ਅੱਗੇ ਹਨ ਦੂਜੇ ਨੰਬਰ ’ਤੇ ਭਾਜਪਾ ਦੇ ਕੇਡੀ ਭੰਡਾਰੀ ਹਨ। ਜਲੰਧਰ ਵੈਸਟ ਤੋਂ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ 592 ਵੋਟਾਂ ਨਾਲ ਅੱਗੇ ਹਨ। ਦੂਜੇ ਨੰਬਰ ’ਤੇ ਭਾਜਪਾ ਦੇ ਮਹਿੰਦਰ ਭਗਤ ਹਨ।