ਪੰਜਾਬ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਦੂਜੇ ਨੰਬਰ ‘ਤੇ ਕਾਂਗਰਸ ਤੇ ਅਕਾਲੀ ਦਲ ‘ਚ ਜ਼ਬਰਦਸਤ ਟੱਕਰ ਹੈ। ਹਾਲਾਂਕਿ ਇਹ ਰੁਝਾਨ ਪੋਸਟਲ ਬੈਲਟ ਦੀ ਗਿਣਤੀ ਦੇ ਹਨ। ਇਸ ਤੋਂ ਬਾਅਦ EVM ਤੋਂ ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋਵੇਗੀ।
ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣਨ ਦਾ ਅਨੁਮਾਨ ਲਗਾਇਆ ਗਿਆ ਹੈ। ਅਕਾਲੀ ਦਲ-ਬਸਪਾ ਗਠਜੋੜ ਦੂਜੇ ਨੰਬਰ ‘ਤੇ ਰਹਿ ਸਕਦਾ ਹੈ। ਤੀਜੇ ‘ਤੇ ਕਾਂਗਰਸ ਤਾਂ ਉਥੇ ਭਾਜਪਾ ਦੇ ਦੋਹਰੇ ਅੰਕੜੇ ਤੱਕ ਪਹੁੰਚਣਾ ਵੀ ਮੁਸ਼ਕਲ ਲੱਗ ਰਿਹਾ ਹੈ। ਵੋਟਾਂ ਦੀ ਗਿਣਤੀ ਨਾਲ ਲਗਭਗ 10 ਵਜੇ ਤੱਕ ਸਿਆਸੀ ਤਸਵੀਰ ਸਾਫ ਹੋ ਸਕਦੀ ਹੈ।