ਰਾਜ ਅੰਦਰ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸਬ ਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸਨ(ਸਮੈਮ) ਸਕੀਮ ਅਧੀਨ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ—2 ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾ ਰਾਹੀ ਹੈ।ਇਸ ਸਕੀਮ ਅਧੀਨ ਵਿਭਾਗ ਦੇ ਪੋਰਟਲ ਰਾਂਹੀ ਕਿਸਾਨਾਂ ਪਾਸੋ ਆਨਲਾਈਨ ਅਰਜੀਆਂ ਦੀ ਮਿਤੀ 28.02.2023 ਤੱਕ ਮੰਗ ਕੀਤੀ ਗਈ ਸੀ।ਜਿਲ੍ਹੇ ਅੰਦਰ ਪੋਰਟਲ ਰਾਹੀ 645 ਨਿੱਜੀ ਕਿਸਾਨਾਂ ਅਤੇ 150 ਕਿਸਾਨਾਂ ਗਰੁੱਪਾਂ, ਕੋ—ਆਪ ਸੁਸਾਇਟੀ,ਐਫ.ਪੀ.ਓ ਆਦਿ ਦੀਆਂ ਅਰਜ਼ੀਆਂ ਪ੍ਰਾਪਤ ਹੋਈਆ ਸਨ।ਇਸ ਸਕੀਮ ਅਧੀਨ ਵੱਖ—ਵੱਖ ਮਸ਼ੀਨਾਂ ਜਿਵੇ ਲੇਜ਼ਰ ਲੈਵਲਰ,ਝੋਨਾ ਲਾਉਣ ਵਾਲੀਆਂ ਮਸ਼ੀਨਾਂ,ਆਲੂ ਬੀਜਣ ਅਤੇ ਪੁਟਣ ਵਾਲੀਆਂ ਮਸ਼ੀਨਾਂ,ਪਾਵਰ ਵੀਡਰ,ਸਪਰੇਅ ਪੰਪਾਂ ਆਦਿ ਹੋਰ ਬਹੁਤ ਸਾਰੀਆ ਮਸ਼ੀਨਾਂ ਤੋ ਇਲਾਵਾ ਕਿਸਾਨਾਂ ਨੂੰ ਮਸ਼ੀਨਰੀ ਨੂੰ ਧੰਦੇ ਵਜੋ ਉਪਨਾਉਣ ਲਈ 10 ਲੱਖ, 25 ਲੱਖ, 40 ਲੱਖ, 60 ਲੱਖ ਦੇ ਨਿਵੇਸ਼ ਵਲੇ ਮਸ਼ੀਨਰੀ ਸੇਵਾ ਕੇਦਰ ਸਥਾਪਿਤ ਕਰਨ ਲਈ ਮੌਕਾ ਦਿੱਤਾ ਗਿਆ ਹੈ।ਇਸ ਸਕੀਮਾਂ ਅਧੀਨ 40# ਅਤੇ 50# ਦੀ ਦਰ ਨਾਲ ਵੱਖ ਵੱਖ ਕੈਟਾਗਰੀਆਂ ਨੂੰ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਵੇਗੀ।
ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਜਸਪ੍ਰੀਤ ਸਿੰਘ ਜੀ ਦੀਆਂ ਹਦਾਇਤਾ ਅਨੁਸਾਰ ਇਹਨਾਂ ਪ੍ਰਾਪਤ ਆਰਜੀਆ ਵਿੱਚੇ ਸਫਲ ਲਾਭਪਾਤਰੀ ਦੀ ਚੋਣ ਲਈ ਜਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਡੀ) ਜਲੰਧਰ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਦੀ ਅਗਵਾਈ ਕੀਤੀ ਗਈ ,ਜਿਸ ਵਿੱਚ ਜਿਲ੍ਹੇ ਨੂੰ ਪ੍ਰਾਪਤ ਬਜਟ ਅਨੁਸਾਰ ਵੱਖ—ਵੱਖ ਕੈਟਾਗਰੀਆਂ ਅਤੇ ਮਸ਼ੀਨਰੀ ਸੇਵਾ ਕੇਂਦਰ ਦੀ ਕੰਪਿਉਟਰ ਰੈਡਾਮਾਈਜੇਸ਼ਨ ਰਾਹੀ ਲਾਟਰੀ ਕੱਢ ਕੇ ਚੋਣ ਕੀਤੀ ਗਈ। Wੁੱਖ ਖੇਤੀਬਾੜੀ ਅਫਸਰ ਜਲੰਧਰ ਸ੍ਰੀ ਜ਼ਸਵੰਤ ਰਾਏ ਜੀ ਵੱਲੋ ਲਾਭਪਾਤਰੀਆਂ ਨੂੰ ਅਪੀਲ ਕੀਤੀ ਕੀ ਜਲਦੀ ਤੋ ਜਲਦੀ ਮਸ਼ੀਨਰੀ ਦੀ ਖਰੀਦ ਕਰਨ ਤਾਂ ਜੋ 31 ਮਾਰਚ ਤੋ ਪਹਿਲਾ ਸਬਸਿਡੀਆਂ ਉਹਨਾਂ ਦੇ ਖਾਤੀਆ ਵਿੱਚ ਪਾਈਆ ਜਾ ਸਕਣਇਸ ਮੌਕੇ ਇੰਜ: ਨਵਦੀਪ ਸਿੰਘ ਡਾ.ਮਨਿੰਦਰ ਸਿੰਘ ਡਾ. ਸੰਜੀਵ ਕਟਾਰੀਆ,ਡਾ ਗੁਰਵਿੰਦਰ ਸਿੰਘ ਸ੍ਰੀ ਮੋਹਨ ਸਿੰਘ ਆਦਿ ਅਧਿਕਾਰੀ ਮੌਜਦ ਸਨ।