ਵਿਭਾਗੀ ਅਧਿਕਾਰੀਆਂ ਵੱਲੋਂ ਕਾਮਿਆਂ ਨੂੰ ਗੁਲਾਮਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਦਾ ਕਰਾਇਆ ਜਾਂਦਾ ਹੈ ਅਹਿਸਾਸ: ਬਲਵੀਰ ਸਿੰਘ ਹਿਰਦਾਪੁਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਮਾਨ, ਸੂਬਾ ਜੁਆਇੰਟ ਸਕੱਤਰ ਬਲਵੀਰ ਸਿੰਘ ਹਿਰਦਾਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਪਿਛਲੇ ਲੰਮੇ ਅਰਸੇ ਤੋਂ ਇੰਨਲਿਸਟਮੈਂਟ ਪਾਲਸੀ ਅਧੀਨ ਸੇਵਾਵਾਂ ਨਿਭਾਅ ਰਹੇ ਕਾਮੇਂ ਗੁਲਾਮਾਂ ਵਾਂਗ ਜਿੰਦਗੀ ਬਤੀਤ ਕਰ ਰਹੇ ਹਨ। ਕਿਉਂਕਿ ਪੰਜ-ਪੰਜ ਪੋਸਟਾਂ ਤੇ ਸੇਵਾਵਾਂ ਨਿਭਾਅ ਫੀਲਡ ਤੇ ਦਫ਼ਤਰੀ ਕਾਮੇਂ ਨਿਗੂਣੀਆਂ ਤਨਖਾਹਾਂ ਤੇ ਗੁਜ਼ਾਰਾ ਕਰ ਰਹੇ ਹਨ ਜੋ ਕਿ ਉਹ ਵੀ ਹਰ ਮਹੀਨੇ ਸੰਘਰਸ਼ਾਂ ਦੇ ਬਲਬੂਤੇ ਤੇ ਮਿਲਦੀਆਂ ਹਨ। ਵਿਭਾਗ ਵੱਲੋਂ ਛੇ-ਛੇ ਮਹੀਨੇ ਫੰਡ ਜਾਰੀ ਨਾ ਕਰਨ ਤੇ ਆਰਥਿਕ ਤੇ ਮਾਨਸਿਕ ਲੁੱਟ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਮਿਆਂ ਤੋਂ ਵਿਭਾਗ ਦਾ ਹਰ ਤਰ੍ਹਾਂ ਦਾ ਕੰਮ ਲਿਆ ਜਾਂਦਾ ਹੈ ਜਦੋਂ ਇਨ੍ਹਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਨੂੰ ਵਰਕਰ ਮੰਨਣ ਤੋਂ ਵੀ ਨਕਾਰਾ ਕਰ ਲੈਂਦੇ ਹਨ,ਜਿਸ ਕਰਕੇ ਵਰਕਰਾਂ ਨੂੰ ਗੁਲਾਮਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਦਾ ਅਹਿਸਾਸ ਕਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਲਾਰਾ ਲਾਓ ਤੇ ਡੰਗ ਟਪਾਊ ਨੀਤੀਆਂ ਕਾਰਨ ਹੀ ਪਰਨਾਲਾ ਉਥੇ ਦਾ ਉਥੇ ਹੈ। ਕਿਉਂਕਿ ਜਥੇਬੰਦੀ ਦੀ ਸ਼ੁਰੂ ਤੋਂ ਮੰਗ ਹੈ ਕਿ ਇੰਨਲਿਸਟਮੈਂਟ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕੀਤਾ ਜਾਵੇਗਾ, ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਰਕਰਾਂ ਨੂੰ ਵੱਡੀ ਉਮੀਦ ਸੀ,ਪਰ ਇਸ ਤੋਂ ਉਲਟ ਕਾਮਿਆਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਿਜਾਏ ਕਾਮਿਆਂ ਨੂੰ ਛੇ-ਛੇ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਦਫ਼ਤਰੀ ਸਟਾਫ਼ ਦੇ ਫੰਡ ਤੁਰੰਤ ਜਾਰੀ ਕੀਤੇ ਜਾਣ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਸਰਕਾਰ ਜਲਦੀ ਸਮਾਂ ਤੈਅ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਪੰਜਾਬ ਲੈਵਲ ਤੇ ਕੀਤੀਆਂ ਜਾ ਰਹੀਆਂ ਹਨ।ਇਸ ਉਪਰੰਤ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 07/03/2023 ਨੂੰ ਜਥੇਬੰਦੀ ਦੀ ਮੀਟਿੰਗ ਵਿਭਾਗੀ ਮੁੱਖੀ ਐੱਚ.ਓ.ਡੀ. ਹੈਂਡ ਆਫਿਸ ਮੋਹਾਲੀ ਨਾਲ ਹੋਈ ਜਿਸ ਵਿੱਚ ਵਰਕਰਾਂ ਦੀਆਂ ਤਨਖਾਹਾਂ ਤੇ ਕੋਵਿੰਡ-19 ਕਰੋਨਾ ਕਾਲ ਤੋਂ ਵਾਧੇ ਤੇ ਲਾਈ ਗਈ ਰੋਕ ਨੂੰ ਹਟਾਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਇੰਨਲਿਸਟਮੈਂਟ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਦੀ ਤਜਵੀਜ਼ ਤਿਆਰ ਕੀਤੀ ਜਾਵੇ, ਇੰਨਲਿਸਟਮੈਂਟ ਕਾਮਿਆਂ ਨੂੰ ਧੱਕੇ ਨਾਲ ਆਊਟਸੋਰਸਿਗ ਕਰਨਾ ਬੰਦ ਕੀਤਾ ਜਾਵੇ, ਬਠਿੰਡਾ/ਮਾਨਸਾ ਸਮੇਤ ਪੰਜਾਬ ਦੇ ਦਫ਼ਤਰੀ ਕਾਮਿਆਂ ਦੇ ਫੰਡ ਤੁਰੰਤ ਜਾਰੀ ਕੀਤੇ ਜਾਣ, ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸਪੱਸ਼ਟ ਹੋਇਆ ਕਿ ਪਿਛਲੇ ਲੰਮੇ ਸਮੇਂ ਤੋਂ ਇੰਨਲਿਸਟਮੈਂਟ ਪਾਲਸੀ ਅਧੀਨ ਕੰਮ ਕਰ ਰਹੇ ਦਫ਼ਤਰੀ ਸਟਾਫ਼ ਨੂੰ ਆਊਟਸੋਰਸਿਗ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੀ ਜਥੇਬੰਦੀ ਨੇ ਨਿਖੇਧੀ ਕਰਨ ਉਪਰੰਤ ਕਿਹਾ ਕਿ ਵੱਖ-ਵੱਖ ਵਿਭਾਗਾਂ ਅਧੀਨ ਕਾਮੇਂ ਪਿਛਲੇ ਲੰਮੇ ਸਮੇਂ ਤੋਂ ਇਸੇ ਨੀਤੀ ਦਾ ਸਥਾਪ ਹਢਾਂ ਰਹੇ ਹਨ, ਜੋ ਮੁਲਾਜ਼ਮਾਂ ਲਈ ਬਹੁਤ ਹੀ ਘਾਤਕ ਪਾਲਸੀ ਹੈ ਉਨ੍ਹਾਂ ਕਿਹਾ ਕਿ ਪੰਦਰਾਂ-ਪੰਦਰਾਂ ਸਾਲਾਂ ਤੋਂ ਕੰਮ ਕਰ ਰਹੇ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਉਨ੍ਹਾਂ ਨੂੰ ਦੁਵਾਰਾ ਦੱਲ-ਦੱਲ ਵਿਚ ਨਾ ਧੱਕਿਆ ਜਾਵੇ ਇਸ ਨੂੰ ਜਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮਾਂ ਉਪਰ ਲੱਗ ਰਿਹਾ ਸਕਾਢਾ ਸਿਸਟਮ ਬੰਦ ਕੀਤਾ ਜਾਵੇ ਕਿਉਂਕਿ ਸਕਾਢਾ ਸਿਸਟਮ ਲੱਗਣ ਨਾਲ ਬੇਰੋਜ਼ਗਾਰੀ ਤੇ ਪੰਚਾਇਤੀ ਕਰਨ ਵਿੱਚ ਵਾਧਾ ਹੋਵੇਗਾ। ਇਨ੍ਹਾਂ ਮੰਗਾਂ ਤੇ ਵਿਚਾਰ ਚਰਚਾ ਕਰਨ ਉਪਰੰਤ ਵਿਭਾਗੀ ਮੁੱਖੀ ਵੱਲੋਂ ਵਿਭਾਗੀ ਅਧਿਕਾਰੀਆਂ ਸਮੇਤ ਜਥੇਬੰਦੀ ਨਾਲ ਦੁਵਾਰਾ ਮੀਟਿੰਗ 13/03/2023 ਨੂੰ ਹੈਂਡ ਆਫਿਸ ਮੋਹਾਲੀ ਵਿਖੇ ਹੋਵੇਗੀ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਥੇਬੰਦੀ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਛੋਟਾ ਸਿੰਘ ਨੰਦਪੁਰ ਕੇਸ਼ੋ , ਦਵਿੰਦਰ ਸਿੰਘ ਨਾਭਾ ,ਮੋਹਣ ਸਿੰਘ ਘਨੌਰ ਆਦਿ ਆਗੂ ਹਾਜਰ ਸਨ।