ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਇਟਲੀ ਚ’ ਦਸਤਾਰ ਨਾਲ ਹੋਇਆ ਖਿਲਵਾੜ ਐਸਜੀਪੀਸੀ ਨੇ ਤਰੁੰਤ ਲਿਆ ਐਕਸ਼ਨ 

ਦੋਸ਼ੀਆਂ ਤੇ ਹੋਵੇਗੀ ਕਾਨੂੰਨੀ ਕਾਰਵਾਈ -: ਪ੍ਰਧਾਨ ਰਵਿੰਦਰਜੀਤ ਸਿੰਘ 
ਰੋਮ ਇਟਲੀ   (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਜਿੱਥੇ ਸਿੱਖ ਭਾਈਚਾਰਾ ਹਰ ਸਮੇਂ ਇਸ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ   ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ, ਉਥੇ ਦੂਜੇ ਪਾਸੇ ਇਟਲੀ ਦੇ ਇੱਕ ਵੈਟਨਰੀ ਕਲੀਲਿਕ ਵਾਲਿਆ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ। ਕਿਉਂਕਿ ਇੱਥੋਂ ਦੇ ਇੱਕ ਵੈਟਨਰੀ ਕਲੀਨਿਕ ਵਾਲਿਆ ਨੇ ਆਪਣੇ ਕਲੀਨਿਕ ਦੇ ਪ੍ਰਚਾਰ ਲਈ ਜੋ ਪ੍ਰਚਾਰ ਸਮੱਗਰੀ ਤਿਆਰ ਕੀਤੀ ਹੈ ਉਸ ਵਿੱਚ ਇੱਕ ਕੁੱਤੇ ਦੇ ਸਿਰ ਤੇ ਦਸਤਾਰ ਬੱਝੀ ਫੋਟੋ ਲਾਕੇ ਸਿੱਖਾਂ ਦੀਆਂ ਭਾਵ-ਨਾਵਾ ਨਾਲ ਖਿਲਵਾੜ ਕਰਨ ਦੀ ਭੱਦੀ ਕੋਸ਼ਿਸ਼ ਕੀਤੀ ਹੈ। ਇਸ ਸ਼ਰਾਰਤੀ ਕਾਰਵਾਈ ਦਾ ਉਦੋਂ ਪਤਾ ਲੱਗਾ ਜਦੋਂ ਇਕ ਗੁਰਸਿੱਖ ਵਿਅਕਤੀ ਵੱਲੋਂ ਇੱਕ ਸਰਕਾਰੀ ਬੱਸ ਪਿੱਛੇ ਕੁੱਤੇ ਦੇ ਸਿਰ ਤੇ ਦਸਤਾਰ ਬੱਝੀ ਫੋਟੋ ਨੂੰ ਵੇਖਿਆ ਗਿਆ ਜਿਸ ਤੇ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਤੁਰੰਤ ਇਸ਼ਤਿਹਾਰ ਜਾਰੀ ਕਰਨ ਵਾਲੇ ਕਲੀਨਿਕ ਵਾਲਿਆ ਨਾਲ ਗੱਲ-ਬਾਤ ਕਰਕੇ ਇੰਨਾਂ ਇਸ਼ਤਿਹਾਰਾਂ ਤੇ ਇੰਤਰਾਜ ਜਾਹਿਰ ਕਰਦਿਆ ਇੰਨਾਂ ਇਸ਼ਤਿਹਾਰਾਂ ਨੂੰ ਹਰ ਥਾਂ ਤੋਂ ਹੱਟਾਉਣ ਅਤੇ ਸਿੱਖ ਜਗਤ ਕੋਲ਼ੋਂ ਮਾਫ਼ੀ ਮੰਗਣ ਦੀ ਮੰਗ ਰੱਖੀ ਜਿਸ ਦੇ ਜਵਾਬ ਵਿੱਚ ਕਲੀਨਿਕ ਦੇ ਇੱਕ ਅਧਿਕਾਰੀਨੇ ਦੇਰ ਰਾਤ ਗਏ ਵਿਸ਼ਵਾਸ ਦਵਾਇਆ ਹੈ ਕਿ ਉਹ ਇਸ ਸਮੱਗਰੀ ਨੂੰ ਸ਼ੋਸ਼ਲ ਮੀਡੀਏ ਅਤੇ ਆਪਣੀਆਂ ਲੀਗਲ ਸਾਈਡਾ ਤੋਂ ਤੁਰੰਤ ਹਟਾ ਦੇਣਗੇ ਤੇ ਜਿਹੜੀਆਂ ਫੋਟੋ ਸਰਕਾਰੀ ਬੱਸਾਂ ਜਾ ਹੋਰ ਥਾਂਵਾਂ ਤੇ ਲੱਗੀਆਂ ਨੇ ਉੱਨਾਂ  ਬਾਰੇ ਪਤਾ ਕਰਕੇ ਐਸਜੀਪੀਸੀ ਇਟਲੀ ਨੂੰ ਸਾਰੀ ਰਿਪੋਰਟ ਵੀ ਭੇਜਣਗੇ। ਉਧਰ ਐਸਜੀਪੀਸੀ ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਕਲੀਨਿਕ ਤੇ ਪ੍ਰਚਾਰ ਕੰਪਨੀ ਵਾਲਿਆ ਨੂੰ ਸਖ਼ਤ ਸ਼ਬਦਾਂ ਤਾੜਨਾ  ਕੀਤੀ ਹੈ ਕਿ ਜਲਦ ਤੋਂ ਜਲਦ ਕਾਰਵਾਈ ਕਰਕੇ ਸਾਰੇ ਇਸ਼ਤਿਹਾਰ ਜਿੱਥੇ ਜਿੱਥੇ ਵੀ ਲੱਗੇ ਹਨ ਉਤਾਰੇ ਜਾਣ ਜੇ ਅਜਿਹਾ ਨਹੀਂ ਹੁੰਦਾ ਤਾਂ ਕੰਪਨੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਸ ਕੰਪਨੀ ਨੇ ਇਸ ਤਰਾ ਦੇ ਇਤਰਾਜ਼ ਯੋਗ ਇਸ਼ਤਿਹਾਰ ਛਪਾਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ ਉੱਥੇ ਜਿਸ ਕੁੱਤੇ ਵਾਲੀ ਫੋਟੋ ਤੇ ਦਸਤਾਰ ਨੂੰ ਵਿਖਾਇਆ ਹੈ ਬਿਲਕੁਲ ਉਸੇ ਫੋਟੋ ਉੱਪਰ ਇਸ ਜਾਨਵਰ ਦੇ ਸਿਰ ਉੱਪਰ ਲਾਲ ਰੰਗ ਨਾਲ ਇੱਕ ਤਿਲਕ ਲੱਗਾ ਹੋਇਆ ਵੀ ਛਾਪਿਆ ਗਿਆ ਹੈ। ਫਿਲਹਾਲ ਇਸ ਘਟਨਾ ਬਾਰੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ।

Loading

Scroll to Top