ਨਵੀਂ ਦਿੱਲੀ,-ਸੋਨਾਕਸ਼ੀ ਸਿਨਹਾ ਦੇ ਖਿਲਾਫ 2019 ਵਿੱਚਦਰਜ ਕੀਤੇ ਗਏ ਧੋਖਾਧੜੀ ਦੇ ਇੱਕ ਕੇਸ ਦਾ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਸੋਨਾਕਸ਼ੀ ਉੱਤੇ37 ਲੱਖ ਰੁਪਏਲੈਣ ਦੇ ਬਾਅਦ ਵੀ ਇੱਕ ਇਵੈਂਟ ਵਿੱਚ ਸ਼ਾਮਲ ਨਾ ਹੋਣ ਦਾ ਦੋਸ਼ ਹੈ।
ਤਾਜ਼ਾ ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਅਦਾਲਤ ਨੇ ਸੋਨਾਕਸ਼ੀ ਸਿਨਹਾ ਨੂੰ ਅਗਲੇ ਮਹੀਨੇ ਇਸ ਕੇਸ ਵਿੱਚ ਪੇਸ਼ ਹੋਣ ਨੂੰ ਕਿਹਾ ਹੈ।ਇੱਕ ਸਮਾਗਮ ਦੇ ਪ੍ਰਮੋਦ ਸ਼ਰਮਾ ਨਾਂ ਦੇ ਆਯੋਜਕ ਨੇਸੋਨਾਕਸ਼ੀ ਸਿਨਹਾ ਉੱਤੇ ਧੋਖਾਧੜੀ, ਅਪਰਾਧਿਕ ਸਾਜਿ਼ਸ਼ ਤੇ ਵਿਸ਼ਵਾਸ ਤੋੜਨ ਦੇ ਦੋਸ਼ ਲਾਏ ਹਨ। ਸੋਨਾਕਸ਼ੀ ਨੇ ਦਿੱਲੀ ਵਿੱਚ ਇੱਕ ਈਵੈਂਟ ਵਿੱਚਆਉਣਾ ਸੀਅਤੇ ਇਸ ਦੇ ਲਈ ਉਸ ਨੇ 37 ਲੱਖ ਰੁਪਏ ਮੰਗੇ ਸਨ।ਪ੍ਰਮੋਦ ਸ਼ਰਮਾ ਮੁਤਾਬਕ ਉਸ ਨੇ ਦਿੱਲੀ ਵਿੱਚ ਇਹ ਈਵੈਂਟ ਕੀਤਾ ਸੀ।ਜਦੋਂ ਸੋਨਾਕਸ਼ੀ ਐਗਰੀਮੈਂਟ ਕਰਨ ਤੋਂ ਬਾਅਦ ਵੀ ਨਾ ਪਹੁੰਚੀ ਤਾਂ ਈਵੈਂਟ ਦੇ ਆਯੋਜਕ ਨੇ ਉਸ ਤੋਂ ਆਪਣੇ ਪੈਸੇ ਵਾਪਸ ਮੰਗੇ, ਪਰ ਸੋਨਾਕਸ਼ੀ ਦੇ ਮੈਨੇਜਰ ਨੇ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂਈਵੈਂਟ ਦੇ ਆਯੋਜਕ ਨੇਸੋਨਾਕਸ਼ੀ ਸਿਨਹਾ ਨਾਲ ਕਈ ਵਾਰ ਸੰਪਰਕ ਕਰਨ ਪਿੱਛੋਂ ਉਸ ਦੇ ਖਿਲਾਫ ਧੋਖਾਧੜੀ ਦੀ ਸਿ਼ਕਾਇਤ ਦਰਜ ਕਰਵਾਈ ਤਾਂ ਸੋਨਾਕਸ਼ੀ ਨੇ ਪੁਲਸ ਨੂੰ ਇਸ ਦਾ ਬਿਆਨ ਦਰਜ ਕਰਾਇਆ ਸੀ। ਫਿਰ ਲਗਾਤਾਰ ਅਦਾਲਤ ਵਿੱਚ ਪੇਸ਼ ਨਾ ਹੋਣ ਉੱਤੇ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਕੇ 25 ਅਪ੍ਰੈਲ ਨੂੰ ਅਦਾਲਤ ਪੇਸ਼ ਹੋਣ ਨੂੰ ਕਿਹਾ ਗਿਆ ਹੈ।