*ਲਗਭਗ 50 ਹਜਾਰ ਦੇ ਕਰੀਬ ਇਕੱਠੇ ਹੋਏ ਲੋਕਾਂ ਨੇ “ਸ਼ਾਂਤੀ”ਦੀ ਕੀਤੀ ਮੰਗ*
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)”ਬੀਤੇ ਕੁਝ ਦਿਨਾਂ ਤੋਂ ਯੂਕਰੇਨ ਉੱਤੇ ਰੂਸ ਦੁਆਰਾ ਕੀਤੇ ਜਾ ਰਹੇ ਹਮਲੇ ਦੇ ਵਿਰੋਧ ਵਿੱਚ ਸਮੁੱਚੇ ਸੰਸਾਰ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ, ਕਿਉਂਕਿ ਇਸ ਜੰਗ ਚ, ਇਨਸਾਨੀਅਤ ਦਾ ਬਹੁਤ ਵੱਡਾ ਮਾਲੀ ਅਤੇ ਜਾਨੀ ਨੁਕਸਾਨ ਹੋ ਰਿਹਾ ਹੈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਦੂਸਰੇ ਦੇਸ਼ਾਂ ਨੂੰ ਰੁੱਖ ਕੀਤਾ ਜਾ ਰਿਹਾ ਹੈ,ਤਾ ਜ਼ੋ ਬਾਕੀ ਰਹਿੰਦੀ ਜ਼ਿੰਦਗੀ ਨੂੰ ਸਕੂਨ ਨਾਲ ਬਿਤਾ ਸਕਣ, ਬੀਤੇ ਦਿਨ ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਰੂਸ ਦੀ ਇਸ ਘਿਨਾਉਣੀ ਹਰਕਤ ਦੀ ਜਮ ਕੇ ਨਿੰਦਿਆਂ ਕੀਤੀ ਗਈ ਹੈ ਅਤੇ ਇਸ ਹਮਲੇ ਦੇ ਵਿਰੋਧ ਵਿੱਚ ਰੋਮ ਦੀ ਰਿਪੁਬਲਿਕ ਪਾਰਕ ਵਿੱਚ ਲਗਭਗ ਪੰਜਾਹ ਹਜਾਰ ਦੇ ਕਰੀਬ ਲੋਕ ਇਕੱਤਰ ਹੋਏ, ਜਿਨ੍ਹਾਂ ਨੇ ਰੂਸ ਹਮਲੇ ਦੀ ਨਿਖੇਧੀ ਕਰਦਿਆਂ ਜੰਗ ਨੂੰ ਤੁਰੰਤ ਬੰਦ ਕਰਨ ਅਤੇ “ਸ਼ਾਂਤੀ” ਦੀ ਮੰਗ ਕੀਤੀ,ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਚ ਔਰਤਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸ਼ਾਮਿਲ ਹੋਏ ਜਿਨ੍ਹਾਂ ਕਿ ਜੰਗ ਬੰਦ ਕਰਨ ਲਈ “ਸਟੌਪ ਪੁਤਿਨ,ਸਟੌਪ ਵਾਰ” ਵੀ ਵਾਂਨਟ ਪੀਸ”ਦੀਆਂ ਤਖਤੀਆ ਅਤੇ ਬੈਨਰ ਚੁੱਕੇ ਹੋਏ ਹਨ,ਪ੍ਰਦਸ਼ਨਕਾਰੀਆਂ ਦੁਆਰਾ ਪੁਤਿਨ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ,ਅਤੇ ਮਨੁੱਖਤਾ ਦਾ ਵਿਨਾਸ ਕਰਨ ਵਾਲੀ ਇਸ ਮਾਰੂ ਜੰਗ ਨੂੰ ਤੁਰੰਤ ਬੰਦ ਕੀਤੇ ਜਾਣ ਲਈ ਕਿਹਾ ਗਿਆ, ਅਤੇ ਇਨਸਾਨੀਅਤ ਦੇ ਹੋ ਰਹੇ ਘਾਣ ਨੂੰ ਬੰਦ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ ਸਾਂਝੇ ਤੌਰ ਤੇ ਕੈਂਡਲ ਮਾਰਚ ਅਤੇ ਸ਼ਾਂਤ ਮਾਈ ਢੰਗ ਨਾਲ ਇਸ ਜੰਗ ਨੂੰ ਰੋਕਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ