ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

28-29 ਮਾਰਚ, 2022 ਦੀ ਕਿਰਤੀ ਵਰਗ ਦੀ ਹੜਤਾਲ ਨੂੰ ਸਫਲ ਕਰੀਏ !!! 

ਜਗਦੀਸ਼ ਸਿੰਘ ਚੋਹਕਾ 

ਪਿਛਲੇ ਸਾਲ ਸੰਸਦ ਦੇ ਅਜਲਾਸ ਦੌਰਾਨ 11-ਨਵੰਬਰ, 2021  ਨੂੰ ਦੇਸ਼ ਦੀਆਂ 10 ਤੋਂ ਵੱਧ ਕੁਲ ਹਿੰਦ ਪੱਧਰ ਦੀਆਂ ਕੌਮੀ ਟਰੇਡ ਯੂਨੀਅਨਾਂਕਿਰਤੀ ਫੈਡਰਸ਼ਨਾਂ ‘ਤੇ  ਐਸੋਸੀਏਸ਼ਨਾਂ ਦੇ ਸਾਂਝੇ ਮੰਚ ਵੱਲੋ (ਆਰ.ਐਸ.ਐਸ. ਦੇ ਕਿਰਤੀ ਵਿੰਗ ਬੀ.ਐਮ.ਐਸ.ਤੋਂ ਬਿਨਾਂ) ਦਿੱਲੀ ਵਿਖੇ ਇਕ ਕੌਮੀ ਕਨਵੈਨਸ਼ਨ ਕਰਕੇ ਬੀ.ਜੇ.ਪੀ-ਆਰ.ਐਸ.ਐਸ. ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀਦੇਸ਼ ਵਿਰੋਧੀ ਅਤੇ ਕਿਰਤੀ ਵਿਰੋਧੀ ਨੀਤੀਆਂ ਵਿਰੁਧ 28-29 ਮਾਰਚ, 2022 ਨੂੰ ਦੋ ਦਿਨਾਂ ਕੌਮੀ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਪਿਛਲੇ 7 ਸਾਲਾਂ ਤੋਂ ਮੋਦੀ ਦੀ ਸਰਕਾਰ ਆਰ.ਐਸ.ਐਸ.ਦੇ ਫਿਰਕੂ ਅਜੰਡੇਏਕਾ-ਅਧਿਕਾਰਵਾਦ  ਤੇ ਕਾਰਪੋਰੇਟ ਪੱਖੀ ਨਵ-ਉਦਾਰਵਾਦੀ ਨੀਤੀਆਂ ਨੂੰ ਪੂਰੀ ਸ਼ਕਤੀ ਨਾਲ ਦੇਸ਼ ਅੰਦਰ ਲਾਗੂ ਕਰ ਰਹੀ ਹੈ। ਜਿਥੇ ਇਕ ਪਾਸੇ ਦੇਸ਼ ਦੇ ਖੁਦ-ਮੁਖਤਾਰ ਜਮਹੂਰੀ ਅਦਾਰਿਆਂਸੰਸਥਾਵਾਂ ਅਤੇ ਧਰਮ ਨਿਰਪੱਖਤਾ ਵਿਰੁਧ ਹਮਲੇ ਸੇਧ ਕੇ ਉਨ੍ਹਾਂ  ਨੂੰ ਢਾਅ ਲਾਈ ਜਾ ਰਹੀ ਹੈ। ਦੂਸਰੇ ਪਾਸੇ ਦੇਸ਼ ਦੀ ਆਰਥਿਕਤਾ ਨੂੰ ਵਿਦੇਸ਼ੀ ਪੂੰਜੀ ਨਿਵੇਸ਼ ਤੇ ਨਿਜੀ ਕਰਨ ਰਾਹੀਂਨੋਟਬੰਦੀਜੀ.ਐਸ.ਟੀ.ਬੈਂਕਾਂ ਦੀ ਲੁੱਟ ਤੇ ਬੈਂਕ ਸਕੈਂਡਲਾਂ ਰਾਹੀਂ ਦੇਸ਼ੀ ਤੇ ਵਿਦੇਸ਼ੀ ਘਰਾਣਿਆ ਨੂੰ ਸ਼ਰੇਆਮ ਲੁਟਾਅ ਰਹੀ ਹੈ। ਖੇਤੀ ਖੇਤਰ ਨੂੰ ਕਾਰਪੋਰੇਟੀ ਘਰਾਣਿਆਂ ਹੱਥੀ ਦੇਣ ਦੀਆਂ ਸਾਜ਼ਸ਼ਾਂ ਨੂੰ ਕਿਸਾਨਾਂ ਨੇ ਭਾਵੇਂ ਸਫ਼ਲ ਨਹੀਂ ਹੋਣ ਦਿੱਤਾ ਹੈ। ਦੇਸ਼ ਦੇ ਬੁਨਿਆਦੀ ਜਨਤਕ ਅਦਾਰੇ ਕੌੜੀਆਂ ਭਾਅ ਵੇਚਣੇ ਲਾ ਦਿੱਤੇ ਹਨ। ਮੋਦੀ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨੇ ਦੇਸ਼ ਨੂੰ ਹਰ ਪਾਸੇ ਸੰਕਟ ਦੇ ਕਾਗਾਰ ‘ਤੇ ਪਹੰੁਚਾ ਦਿੱਤਾ ਹੈ! ਹਰ ਪਾਸੇ ਫੈਲੀ ਬੇਰੁਜ਼ਗਾਰੀਮਹਿੰਗਾਈਆਰਥਿਕ ਨਾ-ਬਰਾਬਰੀਆਂਭੁੱਖਮਰੀਖੇਤੀ ਤੇ ਸਨਅਤੀ ਖੇਤਰ ‘ਚ ਪੈਦਾ ਹੋਏ ਗੰਭੀਰ ਸੰਕਟ ਦੇ ਕਾਰਨ ਹਰ ਵਰਗ ਦੇ ਲੋਕਾਂ ਅੰਦਰ ਇਨ੍ਹਾਂ ਦੁਸ਼ਵਾਰੀਆਂ ਕਾਰਨ ਹੋਰ ਰੋਹ ਪੈਦਾ ਹੋਣਾ ਲਾਜਮੀ ਹੈ। ਹੁਣੇ-ਹੁਣੇ ਹੀ ਸਫਲ ਹੋਇਆ ਸਾਲ ਭਰ ਤੋਂ ਵੱਧ ਚੱਲਿਆ ਕਿਸਾਨ ਅੰਦੋਲਨ ਅਤੇ ਹੁਣ 28-29 ਮਾਰਚ, 2022 ਨੂੰ ਦੋ ਰੋਜ਼ਾ ਕੌਮੀ ਹੜਤਾਲ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ-ਦੇਸ਼ ਵਿਰੋਧੀ ਨੀਤੀਆਂ ਨੁੰ ਠੱਲਣ ਤੇ ਮੋੜਾ ਦੇਣ ਲਈ ਇਕ ਦੇਸ਼ ਵਿਆਪੀ ਯਤਨ ਹੋਵੇਗਾ ?  

          ਮੋਦੀ ਸਰਕਾਰ ਵਲੋਂ ਅਪਣਾਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ-ਦੇਸ਼ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਹਰ ਵਰਗ ਬੇਚੈਨੀ ਦੇ ਆਲਮ ਅੰਦਰ ਰੋਹ ਵਿੱਚ ਹੈ। ਦੇਸ਼ ਦੀ ਕਿਰਤੀ-ਜਮਾਤਕਿਸਾਨਮੁਲਾਜ਼ਮਦਲਿਤਘੱਟ ਗਿਣਤੀਆਂਇਸਤਰੀ-ਵਰਗਛੋਟਾ ਦੁਕਾਨਦਾਰ ਅਤੇ ਆਮ ਆਦਮੀ ਬੇਰੁਜ਼ਗਾਰੀਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਸਤਾਇਆ ਕਿਸੇ ਨਾ ਕਿਸੇ ਤਰ੍ਹਾਂ ਸੰਘਰਸ਼ਸ਼ੀਲ  ਹੈ। ਪਰ ਮੋਦੀ ਸਰਕਾਰ ਭੰਗਵਾ-ਪ੍ਰਵਾਰ ਦੇ ਪ੍ਰਭਾਵ ਅਧੀਨ ਬਹੁ-ਕੌਮੀ ਕਾਰਪੋਰੇਸ਼ਨਾਂਪੂੰਜੀਪਤੀਆਂਵਿਦੇਸ਼ੀ ਘਰਾਣਿਆਂਜਾਗੀਰਦਾਰਾਂ ਤੇ ਆਪਣੇ ਹਮਦਰਦਾਂ ਨੂੰ ਦੇਸ਼ ਲੁਟਾਉਣ ਲਈ ਪੂਰੀ ਤਰ੍ਹਾਂ ਘੇਸ ਵਟ ਕੇ ਬੈਠੀ ਹੋਈ ਹੈ ! ਲੋਕਾਂ ਦੇ ਨਿਤ ਦਿਨ ਹੁੰਦੇ ਸੰਘਰਸ਼ਾਂਲੋਕ ਲਹਿਰਾਂ ਅਤੇ ਲੋਕ ਆਵਾਜ਼ਾਂ ਤੋਂ ਬੇ-ਖ਼ਬਰ ਹੈ। ਮੋਦੀ ਸਰਕਾਰ ਦੀਆਂ  ਨੀਤੀਆਂ ਵਿਰੁਧ ਲੋਕਾਂ ਨੂੰ ਸਮਾਜਕ-ਨਿਆਂ ਦਿਵਾਉਣ ਲਈ ਕਿਰਤੀ-ਵਰਗ ਨੇ ਇਹ ਬਿਗਲ ਵਜਾ ਦਿੱਤਾ ਹੈ ਜੋ ਸਰਕਾਰ ਨੂੰ ਮਜਬੂਰ ਕਰੇਗਾ।  

          ਮੌਜੂਦਾ ਵਿਸ਼ਵੀ ਪੂੰਜੀਵਾਦੀ ਸੰਕਟ ‘ਤੇ ਮੰਦਵਾੜੇ ਦੇ ਚਲਦਿਆ ਨਵ-ਉਦਾਰਵਾਦੀ ਹਮਲੇ ਤੇਜ਼ ਹੋ ਰਹੇ ਹਨ। ਮੋਦੀ ਸਰਕਾਰ ਦਾ ਸਾਮਰਾਜੀ ਅਮਰੀਕਾ ਤੇ ਹੋਰ ਪੂੰਜੀਵਾਦੀ ਦੇਸ਼ਾਂ ਨਾਲ ਯੁੱਧ ਨੀਤਕ ਗਠਜੋੜਾਂ ਅਤੇ ਲੋਕਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨਾ ਹੈ। ਖੁਸ ਰਹੇ ਰੁਜ਼ਗਾਰ ਅਤੇ ਹੋਰ ਦੁਸ਼ਵਾਰੀਆਂ ਦੇ ਵੱਧਣ ਕਾਰਨ ਲੋਕਾਂ ਅੰਦਰ ਸੰਘਰਸ਼ੀ ਰੋਹ ਤੇ ਇਨਕਲਾਬੀ ਰੁਚੀਆਂ ‘ਚ ਵੀ ਵਾਧਾ ਹੋਇਆ ਹੈ। ਭਾਰਤ ਅੰਦਰ 16-17 ਦਸੰਬਰ, 2021 ਨੁੰ 10-ਲੱਖ ਤੋਂ ਵੱਧ ਬੈਂਕ ਮੁਲਾਜਮਾਂ ਦੀ ਦੋ ਦਿਨਾਂ ਹੜਤਾਲ ਅਤੇ ਹੁਣ ਦੇਸ਼ ਦੀ ਸਮੁੱਚੀ ਕਿਰਤੀ ਜਮਾਤ ਵਲੋਂ ਕੌਮੀ ਪੱਧਰ ‘ਤੇ ਦੋ ਦਿਨਾਂ ਹੜਤਾਲ ਤੇ ਜਾਣਾ ਕਿਰਤੀ ਲਹਿਰ ਦਾ  ਅੱਗੇ ਵੱਧਣ ਦਾ ਪ੍ਰਗਟਾਵਾ ਹੈ। ਸਾਲ 2020-21 ਦੌਰਾਨ ਦੇਸ਼ ਦੇ ਕਿਸਾਨਾਂ ਦੀ ਇਕ-ਜੁਟਤਾ ਅਤੇ ਵਰਗੀ ਚੇਤਨਾ ਨੇ ਮੋਦੀ ਸਰਕਾਰ ਵੱਲੋ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕਰਨਾ ਇਕ ਵੱਡੀ ਸੰਘਰਸ਼-ਮਈ ਪ੍ਰਾਪਤੀ ਕਹੀ ਜਾ ਸਕਦੀ ਹੈ। ਕਿਸਾਨ ਅੰਦੋਲਨ ਦੀ ਜਿੱਤ ਅਤੇ  ਨਵੀਂ ਵੰਗਾਰ ਦੀ ਆਸਥਾ ਅਤੇ ਦਰਿਆ-ਦਿਲੀ ਦੇਸ਼ ਅੰਦਰ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਲਈ ਇਕ ਨਵੀਂ ਆਸ ਦੀ ਕਿਰਨ ਵੀ ਬਣ ਗਈ ਹੈ। ਮਿਤੀ 28-29 ਮਾਰਚ, 2022 ਦੀ ਦੇਸ਼ ਦੀ ਕੌਮੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ (ਬੀ.ਐਮ.ਐਸ. ਤੋਂ ਬਿਨਾਂ) ਵੱਲੋਂ ਇਹ ਹੜਤਾਲ ਬੀ.ਜੇ.ਪੀ. ਦੀ ਮੋਦੀ ਸਰਕਾਰ ਦੇ ਕੱਫਨ ‘ਚ ਕਿਲ ਸਾਬਤ ਹੋਵੇਗੀ 

          ਪਿਛਲੇ 7-ਸਾਲਾਂ ਦੇ ਮੋਦੀ ਸਰਕਾਰ ਦੇ ਰਾਜ ਅੰਦਰ ਆਰਥਿਕ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਨੋਟਬੰਦੀਜੀ.ਐਸ.ਟੀ.ਬੈਂਕ ਘੁਟਾਲੇ ਅਤੇ ਦੇਸ਼ ਦੇ ਜਨਤਕ ਅਦਾਰਿਆ ਦਾ ਇਕ ਵੱਢਿਉ ਨਿਜੀਕਰਨ ਕਾਰਨ ਰੁਜ਼ਗਾਰ ਦਾ ਸਮੁੱਚਾ ਪੱਧਰ ਸੁੰਗੜ ਗਿਆ ਹੈ। ਬੇਰੁਜ਼ਗਾਰੀ, 7.9 ਫੀਸਦ ਸਭ ਤੋਂ ਉਚੀ ਦਰ ਤੇ ਪੁੱਜ ਗਈ ਹੈ (13-1-22 ਸੀ.ਐਮ.ਆਈ.ਈ.)। ਰੁਜ਼ਗਾਰ ਰਹਿਤ ਯੋਜਨਾਵਾਂ ਤੇ ਵਿਤੀ ਨਿਵੇਸ਼ ਕਾਰਨ, ‘ਭਾਰਤ ਨੂੰ ਜੋ 2030 ਤੱਕ 9-ਕਰੋੜ ਗੈਰ ਖੇਤੀ ਰੁਜ਼ਗਾਰ (ਪੂਰਤੀ) ਚਾਹੀਦਾ ਸੀਪੂਰਾ ਨਹੀਂ ਹੋਵੇਗਾ ਇਸ ਤੋਂ ਬਿਨਾਂ 5.5 ਇਸਤਰੀ ਕਾਮੇ ਵੀ ਜੋ ਰੁਜਗਾਰ ਲੈਣ ਲਈ ਕਤਾਰ ‘ਚ ਖੜੇ ਹੋ ਜਾਣਗੇ। ਇਸ ਰੁਜ਼ਗਾਰ ਦੀ ਮੰਗ ਪੂਰੀ ਕਰਨ ਲਈ ਵਿਕਾਸ ਦਰ 8.00-8.5 ਫੀਸਦ (ਜੀ.ਡੀ.ਪੀ.) ਦੀ ਸਲਾਨਾ ਪੂਰਤੀ ਅਗਲੇ 10 ਸਾਲਾਂ ਲਈ ਚਾਹੀਦੀ ਹੈ ਜਾਂ 4.2 ਫੀਸਦ ਵਾਧਾ ਦਰ ਅਗਲੇ ਫਿਸਕਲ ਸਾਲਾਂ ਲਈ, ‘ਤਾਂ ਕਿ 1.5 ਫੀਸਦ ਜੋ ਰੁਜ਼ਗਾਰ ‘ਚ ਵਾਧਾ ਹੋਵੇਗਾ ਪੂਰਾ ਕੀਤਾ ਜਾ ਸੱਕੇ। (ਮੈਕ-ਕਿਨਜ਼ੀ ਤੇ ਕੰਪਨੀ ਦਸੰਬਰ, 2021)। ਕੌਮੀ ਅੰਕੜਾ ਦਫ਼ਤਰ (ਐਨ.ਐਸ.ਓ.) ਦੀ ਰਿਪੋਰਟ ਅਨੁਸਾਰ ਅਖੌਤੀ ਕੌਮੀ ਆਮਦਨ (ਫਰਵਰੀ 2022 ਦਾ ਬਜਟ) ਅਨੁਸਾਰ ਜੀ.ਡੀ.ਪੀ. ਦੀ ਵਾਧਾ ਦਰ 9.5 ਫੀਸਦ ਹੋਵੇਗੀ। (ਸਾ: ਮੁੱਖੀ ਆਰਥਿਕ ਸਲਾਹਕਾਰ ਅਰਵਿੰਦ ਵਿਰਮਾਨੀ)। ਪਰ ਉਸ ਦਾ ਇਹ ਵੀ ਕਹਿਣਾ ਹੈ, ‘ਕਿ ਵਿਕਾਸ ਵਾਧਾ ਦਰ ਤਾਂ ਹਾਂ ਪੱਖੀ ਹੋਵੇਗੀਪਰ ਰੁਜ਼ਗਾਰ ਦਰ ਪੱਛੜ ਜਾਵੇਗਾ ਭਾਰਤ ਦਾ ਵਿਦੇਸ਼ੀ ਵਾਪਾਰ ਵੀ ਘਾਟੇ ‘ਚ ਜਾਵੇਗਾ।ਆਰਥਿਕਤਾ ਅੰਦਰ ਭਾਰਤ 12ਵੀਂ ਥਾਂ ਅਤੇ ਪ੍ਰਤੀ ਵਿਅਕਤੀ ਆਮਦਨ ‘ਚ 128ਵੀਂ ਥਾਂ ਹੈ ਭਾਵ ਗਰੀਬੀ ਵੱਧੇਗੀ।  

          ਅੱਜ ਦੇਸ਼ ਅਦਰ ਆਰਥਿਕਤਾ ਦੀ ਹਾਲਤ ਬਹੁਤ ਧੁੰਧਲੀ ਹੈ। ਚਲੰਤ ਵਿਤੀ ਸਾਲ ਦੇ ਪਹਿਲੇ ਮੇਚਵੇਂ ਅਨੁਮਾਨ (।ਂ।ਥ।) ਅਨੁਸਾਰ ਵਾਧਾ ਦਰ 9.2 ਫੀਸਦ ਰਹੇਗੀਜਦਕਿ ਆਸ 9.5 ਫੀਸਦ ਕਿਹਾ ਗਿਆ ਸੀ। ਭਾਵ ਆਮਦਨ ਪੱਖੋ ਆਮ ਭਾਰਤੀ ਦੀ ਹਾਲਤ 2019 ਤੋਂ ਵੀ ਮਾੜੀ ਹੋਵੇਗੀ। ਹੁਣ ਤਾਂ ਕਰੋਨਾ ਕੈਹਰ ਦੀ ਰਫ਼ਤਾਰ ਵੀ ਵਧ ਰਹੀ ਹੈ। ਧੀਮੀ ਵਿਕਾਸ ਦਰ ਦਾ ਭਾਵ ਗੈਰ-ਬਰਾਬਰਤਾ ਦਾ ਪਸਾਰਾ ਅਤੇ ਮੁੰਦਰਾ ਪਾਸਾਰ ‘ਚ ਵਾਧਾ। ਕਿਉਂਕਿ ਸੰਸਾਰ ਪੱਧਰ ‘ਤੇ ਵੀ ਵਿਕਾਸ ਦਰ ਜੋ 2021 ‘ਚ 5.5 ਫੀਸਦ ਸੀਹੁਣ ਉਹ 2022 ‘ਚ 4.1 ਫੀਸਦ ਹੀ ਰਹਿ ਜਾਵੇਗੀ। ਇਸ ਮੰਦੀ ਤੋਂ ਬਚਣ ਲਈ ਵਿਆਜ ਦਰਾਂ ਨੂੰ ਪੂੰਜੀ-ਬਾਜ਼ਾਰ ਵਧਾਉਣਗੇਜਿਸ ਨਾਲ ਮਿਹਨਤ-ਕਸ਼ ਲੋੋਕਾਂ ਦੀ ਉਜ਼ਰਤ ‘ਚ ਖੋਰਾ ਲੱਗੇਗਾ ਤੇ ਖਰੀਦ ਸ਼ਕਤੀ ਘੱਟੇਗੀ ? (ਗਲੋਬਲ ਆਰਥਿਕਤਾ ਘੁੰਮਣ ਘੇਰੀ ‘ਚ ਸੰਸਾਰ ਬੈਂਕ ਦੇ ਪ੍ਰਧਾਨ ਡੇਵਿਡ ਮਲਪਾਸ)। ਬੀ.ਜੇ.ਪੀ. ਦੀ ਸਜ-ਪਿਛਾਖੜੀ ਏਕਾ ਅਧਿਕਾਰਵਾਦੀ ਕਾਰਪੋਰੇਟ ਪੱਖੀ ਫਿਰਕੂ ਮੋਦੀ ਸਰਕਾਰ ਨੇ ਪਿਛਲੇ 7 ਸਾਲਾਂ ਤੋਂ ਵੱਧ ਸਮੇਂ ਦੇ ਰਾਜ ਅੰਦਰ ਜਿਥੇ ਪਾਰਲੀਮਾਨੀ ਜਮਹੂਰੀਅਤ ਨੂੰ ਸੀਮਤ ਕਰਕੇ ਸੰਵਿਧਾਨਕ ਸੰਸਥਾਵਾਂ ਅਤੇ ਜਮਹੂਰੀ ਅਧਿਕਾਰਾਂ ਦੀ ਤੋੜ-ਭੰਨ ਕਰਕੇ ਏਕਾ ਅਧਿਕਾਰਵਾਦੀ ਢਾਂਚੇ ਦੀ ਉਸਾਰੀ ਨੂੰ ਮਜ਼ਬੂਤ ਕੀਤਾ ਹੈਉਥੇ ਦੇਸ਼ ਦੀ ਆਰਥਿਕਤਾ ਨੂੰ ਸੰਕਟਮਈ ਹਾਲਤਾਂ ‘ਚ ਪੁਚਾਅ ਦਿੱਤਾ ਹੈ ਜੋ ਆਮ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਹੈ। 

          ਮੋਦੀ ਸਰਕਾਰ ਵੱਲੋ ਅਪਣਾਈਆ ਆਰਥਿਕ ਨੀਤੀਆਂਜਿਹਨਾ ਰਾਹੀਂ ਸਾਮਰਾਜੀ ਨਵਉਧਾਰਵਾਦ ਨੂੰ ਤੇਜ਼ ਤੇ ਤਿੱਖਾ ਕੀਤਾ ਹੈ, ‘ਦੇ ਲਾਗੂ ਹੋਣ ਫਲਸਰੂਪ ਕਿਰਤੀ ਲੋਕਾਂ ਉਪਰ ਚਾਰੇ ਪੱਖਾਂ ਤੋਂ ਹਮਲੇ ਬੋਲੇ ਜਾ ਰਹੇ ਹਨ। ਆਰਥਿਕਤਾ ਦੇ ਸਾਰੇ ਖੇਤਰਾਂ ‘ਚ ਵਿਦੇਸ਼ੀ ਪੂੰਜੀ ਵਧਾਉਣ ਲਈ ਨਵਉਦਾਰਵਾਦੀ ਨੀਤੀਆਂ ਨੂੰ ਹਮਲਾਵਰੀ ਢੰਗ ਨਾਲ ਲਾਗੂ ਕਰਨਾਨਿਜੀਕਰਨ ਵਧਾਉਣਾਕਿਰਤ ਕਨੂੰਨਾਂ ਅਤੇ ਜ਼ਮੀਨ ਤੇ ਖੇਤੀ ਅੰਦਰ ਕਾਰਪੋਰੇਟੀ ਗਲਬਾ ਵਧਾਉਣ ਲਈ ਕਿਰਤੀਆਂ ਤੇ ਕਿਸਾਨਾਂ ਵਿਰੁਧ ਕਠੋਰ ਤੇ ਅੱਤਿਆਚਾਰੀ ਕਨੂੰਨ ਬਣਾਏ ਗਏ ਹਨ। ਕਿਰਤੀਆਂ ਵਿਰੁਧ ਚਾਰ-ਸੰਹਿਤਾ ਕਿਰਤ ਕਨੂੰਨ ਬਣਾਏ ਗਏ। ਤਿੰਨ ਖੇਤੀ ਕਨੂੰਨ ਜਿਹੜੇ ਕਿਸਾਨਾਂ ਦੇ ਲੰਬੇ ਸੰਘਰਸ਼ ਬਾਦ ਸਰਕਾਰ ਨੂੰ ਵਾਪਸ ਲੈਣੇ ਪਏ। ਕਿਰਤੀ ਵਰਗ ਵਿਰੋਧੀ ਚਾਰ ਸੰਹਿਤਾ ਕਨੂੰਨਾਂ ਦੀ ਵਾਪਸੀ ਲਈ ਸਾਰੇ ਦੇਸ਼ ਅੰਦਰ ਕਿਰਤੀ ਜਮਾਤ ਸੰਘਰਸ਼ ਕਰ ਰਹੀ ਹੈ। ਦੇਸ਼ ਦੇ ਅਵਾਮ ਵਿਰੁਧ ਮੋਦੀ ਸਰਕਾਰ ਸਰਵਪੱਖੀ ਹਮਲੇ ਕਰਨ ‘ਤੇ ਜਾਰੀ ਰੱਖਣ ਲਈ  ਉਸ ਨੇ ਏਕਾ ਅਧਿਕਾਰਵਾਦ ਨੂੰ ਇਕ ਲੋੜ ਬਣਾ ਦਿੱਤਾ ਹੈ। ਬੀ.ਜੇ.ਪੀ. ਸਰਕਾਰ ਅੰਦਰ ਆਰ.ਐਸ.ਐਸ. ਕਾਰਜ ਯੋਜਨਾ ਲਾਗੂ ਕੀਤੇ ਜਾਣ ਦੇ ਚੱਲਦਿਆ, ‘ਸਥਿਤੀ ਵਿੱਚ ਗੁਣਾਤਮਕ ਤਬਦੀਲੀ ਹੋ ਗਈ ਹੈ। ਜਿਸ ਦਾ ਰੂਪ ਬਹੁਲਤਾਵਾਦ ਅੰਦਰ ਫੁੱਟ ਪਾਊ ਹਿੰਦੁਤਵ-ਪ੍ਰੋਜੈਕਟ ਨੂੰ ਅੱਗੇ ਲਿਜਾਉਣ ਲਈ ਬਹੁਮੁੱਖੀ ਯਤਨ ਹੈ ਜੋ ਭਾਰਤ ਦੇ ਧਰਮ ਨਿਰਪੱਖਤਾ ਅਧਾਰ ਨੂੰ ਖਤਰਾ ਕਰਨਾ ਹੈ ਤਾਂ ਕਿ ਕਿਰਤੀ ਲਹਿਰ ਨੂੰ ਤਾਰ-ਤਾਰ ਕੀਤਾ ਜਾ ਸੱਕੇ।  

          ਸਾਂਝੇ ਮੰਚ ਅੰਦਰ ਸਾਰੀਆਂ ਕੌਮੀ ਟਰੇਡ ਯੂਨੀਅਨਾਂਫੈਡਰੇਸ਼ਨਾਂਐਸੋਸੀਏਸ਼ਨਾਂਅਜ਼ਾਦ ਖੇਤਰੀ ਕੁਲ ਹਿੰਦ ਕਿਰਤੀਆਂਮੁਲਾਜ਼ਮਾਂ ਅਤੇ ਰਾਜਾਂ ਦੇ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਵੱਲ, ‘6 ਦਸੰਬਰ, 2021 ਨੁੰ 12 ਸਾਂਝੀਆਂ ਮੰਗਾਂ, ‘ਜਿਨਾਂ ਅੰਦਰ ਜਿਊਣ ਲਈ ਰੁਜ਼ਗਾਰ ਬਚਾਉਣਾਦੇਸ਼ ਦੀ ਆਰਥਿਕਤਾ ਨੂੰ ਬਚਾਉਦਾਜਮਹੂਰੀਅਤ ਦੀ ਕਾਇਮੀ ਅਤੇ ਸਮੁੱਚੇ ਸਮਾਜ  ਨੂੰ ਬਚਾਉਣ ਲੲ ਇਹ ਹੜਤਾਲ ਕੀਤੀ ਜਾ ਰਹੀ ਹੈ। ਸਾਡੀ ਇਹ ਹੜਤਾਲ ਬੇਰੁਜ਼ਗਾਰੀ ਵਿਰੁਧਗਰੀਬ-ਗੁਰਬਤ ਦੇ ਖਾਤਮੇ ਅਤੇ ਸਭ ਲਈ ਸਿਹਤਸਿੱਖਿਆਸਮਾਜਿਕ ਸੁਰੱਖਿਆ ਤੇ ਸਭ ਨੂੰ ਰੁਜ਼ਗਾਰ ਦੀ ਮੰਗ ਲੈ ਕੇ ਹੋ ਰਹੀ ਹੈ। ਨਿਜੀਕਰਨ ਬੰਦ ਕੀਤਾ ਜਾਵੇਨਵੇਂ 4 ਕਿਰਤ ਕੋਡ (ਚਾਰ-ਸੰਹਿਤਾ) ਤੇ ਜਰੂਰੀ ਰੱਖਿਆ ਸੇਵਾਵਾਂ ਕਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ । ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ। ਕੌਮੀ ਮੋਨੀ ਟਾਈ ਜਸ਼ਨ ਪਾਈਪ ਲਾਈਨ ਮੂਵ ਵਾਪਸ ਲੈਣਮਨਰੇਗਾ ਲਈ ਹੋਰ ਵਾਧੂ ਫੰਡ ਦੇਣਜਿਹੜੇ ਦੇਸ਼ਵਾਸੀ ਆਮਦਨ-ਕਰ ਨਹੀਂ ਦੇਂਦੇਉਨ੍ਹਾਂ ਨੂੰ ਭੋਜਨ ਤੇ ਆਮਦਨ ਸਹਾਇਤਾ ਵੱਜੋਂ ਫੰਡ ਦਿੱਤਾ ਜਾਵੇ। ਮਿਡ-ਡੇਅ-ਮੀਲ ਵਰਕਰ ਸਕੀਮ ਤੇ ਕੋਵਿਡ-19 ਲਈ ਕੰਮ ਕਰਦੇ ਮੁਲਾਜ਼ਮਾਂ ਲਈ ਬੀਮਾ ਸਹਾਇਤਾ ਦਿੱਤੀ ਜਾਵੇ। ਖੇਤੀਸਿਹਤ ਤੇ ਸਿਖਿਆ ਖੇਤਰ ਅੰਦਰ ਜਨਤਕ ਪੂੰਜੀ ਨਿਵੇਸ਼ ਵਧਾਇਆ ਜਾਵੇ। ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ-ਆਸ਼ਾ ਵਰਕਰਆਂਗਣਵਾੜੀਮਿਡ-ਡੇਅ-ਸਕੀਮ ਆਦਿ ਨੂੰ ਰੈਗੂਲਰ ਮੁਲਾਜ਼ਮ ਬਣਾਇਆ ਜਾਵੇ।  

          ਦੇਸ਼ ਅੰਦਰ ਜਨਤਕ ਅਦਾਰੇ ਜਿਹੜੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨਦੇਸ਼ ਲਈ ਬੁਨਿਆਦੀ ਢਾਂਚਾ ਤੇ ਵਿਕਾਸ ਦੀਆਂ ਨੀਹਾਂ ਹਨ-ਬੀਮਾਂਬੈਂਕਾਂਰੱਖਿਆ ਅਦਾਰੇਭੈਲਸੇਲਰੇਲਵੇਜ਼ਬਿਜਲੀਹਵਾਈ ਅੱਡੇ  ਅਤੇ ਹੋਰ ਸਾਰੇ ਬਹੁਤ ਅਦਾਰੇ ਉਨ੍ਹਾਂ ਦਾ ਨਿਜੀਕਰਨ ਕਰਨਾ ਤੁਰੰਤ ਕੀਤਾ ਜਾਵੇ। ਪੈਟਰੋਲ ਵਸਤਾਂ ਤੇ ਲੱਗੇ ਟੈਕਸ ਘਟਾਉਣ ਤੇ ਕੀਮਤਾਂ ‘ਤੇ ਕੰਟਰੋਲ ਕੀਤਾ ਜਾਵੇ। ਮਹਿਕਮਿਆਂ ਅੰਦਰ ਖਾਲੀ ਪਈਆਂ ਥਾਵਾਂ ਭਰੀਆਂ ਜਾਣਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ ਤੇ ਕੌਮੀ ਪੈਨਸ਼ਨ ਸਕੀਮ ਵਾਪਸ ਲਈ ਜਾਵੇ। ਕੌਮੀ ਮੰਚ ਦੇ ਆਗੂਆਂ ਵੱਲੋ ਇਹ ਰੋਸ ਵੀ ਪ੍ਰਗਟ ਕੀਤਾ ਗਿਆ ਕਿ ਕਿਰਤੀ ਜਮਾਤ ਅਤੇ ਟਰੇਡ ਯੂਨੀਅਨਾਂ ਦੇ ਭਾਰੀ ਸੰੰਗਠਨ ਦਬਾਅ ਦੇ ਬਾਵਜੂਦ ਮੋਦੀ ਸਰਕਾਰ ਨਵ-ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰ ਰਹੀ ਹੈ। ਨਿਜੀਕਰਨ ਕਾਰਨ ਬਹੁਤ ਸਾਰੇ ਜਨਤਕ ਅਦਾਰੇ ਜੋ ਲੋਕਾਂ ਦੀ ਭਲਾਈ ਨਾਲ ਸਬੰਧ ਰੱਖਦੇ ਹਨਕੌਮੀ ਹਿੱਤਾਂ ਨੂੰ ਵੀ ਦਰ-ਕਿਨਾਰ ਕਰਕੇ ਰੱਖਿਆਬੈਂਕਬੀਮਾਂਬਿਜਲੀਰੇਲਵੇਸਿਹਤ-ਸੇਵਾਵਾਂਸਿਖਿਆ ਜੋ ਲੋਕਾਂ ਦੀ ਭਲਾਈ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਦਾ ਭੋਗ ਪਾਉਣ ਲਈ ਗਿਣ-ਮਿਥ ਕੇ ਇਕ ਲਹਿਰ ਚਲਾਈ ਹੋਈ ਹੈ। ਮੋਦੀ ਸਰਕਾਰ ਦੀਆਂ ਇਨਾਂ ਆਰਥਿਕ ਨੀਤੀਆਂ ਨੇ ਦੇਸ਼ ਨੂੰ ਤਬਾਹੀ ਕਿਨਾਰੇ ਖੜਾ ਕਰ ਦਿੱਤਾ ਹੈ।ਇਸ ਲਈ ਲੋਕਾਂ ਵੱਲੋਂ ਖਾਸ ਕਰਕੇ ਕਿਰਤੀ ਜਮਾਤ ਵਲੋਂ ਮੋਦੀ ਸਰਕਾਰ ਜੋ ਕਿਰਤੀ ਵਿਰੋਧੀਕਿਸਾਨ ਵਿਰੋਧੀਲੋਕ ਵਿਰੋਧੀਦੇਸ਼ ਵਿਰੋਧੀ, ‘ਕਾਰਪੋਰੇਟ-ਪੂੰਜੀਪਤੀਆਂ ਪੱਖੀ ਦੇਸ਼ ਨੂੰ ਵੇਚਣ ਤੇ ਤਬਾਹ ਕਰਨ ਵੱਲ ਖੜ ਰਹੀ ਹੈਇਸ ਨੂੰ ਰੋਕਣ ਲਈ ਇਹ ਹੜਤਾਲ ਜ਼ਰੂਰੀ ਹੈ।   

          10-ਕੌਮੀ ਟਰੇਡ ਯੂਨੀਅਨਾਂ ਦੀ ਕਨਵੈਨਸ਼ਨ ਵਿੱਚ ਸੀਟੂਇੰਟਕਐਚ.ਐਮ.ਐਚ.ਏ. ਆਈ. ਯੂ.ਟੀ.ਸੀਟੀ.ਯੂ.ਸੀ.ਸੀ.ਸੇਵਾਏ.ਆਈ.ਸੀ.ਸੀ.ਟੀ.ਯੂ.ਸੀ.ਐਲ.ਪੀ.ਐਫ.ਯੂ.ਟੀ.ਯੂ. ਸੀ. ਤੋਂ ਬਿਨਾਂ ਬੈਂਕਾਂਬੀਮਾਂਰੇਲਵੇ ਕੇਂਦਰੀ ਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂਪੋਸਟ ਤੇ ਅਜ਼ਾਦ ਯੂਨੀਅਨਾਂ ਕੋਲਖਾਨਾਂ ਆਦਿ ਮਹਿਕਮਿਆਂ ਤੇ ਵਿਭਾਗਾਂ ਦੇ ਆਗੂ ਸ਼ਾਮਲ ਹੋਏ। ਇਕ-ਸੁਰ ਹੋ ਕੇ 28-29 ਮਾਰਚ, 2022 ਦੀ ਦੋ-ਰੋਜ਼ਾ ਹੜਤਾਲ ਕਾਮਯਾਬ ਕਰਨ ਲਈ ਕੌਮੀ ਕਨਵੈਨਸ਼ਨ ਦੇ ਪਾਸ ਹੋਏ ਮੱਤਿਆ ਅਨੁਸਾਰ ਹੇਠਾਂ ਸੂਬਾਈਜ਼ਿਲ੍ਹਾ ਸਨਅਤੀ ਕੇਂਦਰਾਂਮਹਿਕਮਿਆਂ-ਅਦਾਰਿਆਂ ਅੰਦਰ ਸਾਂਝੀਆਂ ਕਮੇਟੀਆਂ ਕਾਇਮ ਕਰਕੇ ਸਾਂਝੀਆਂ ਗੇਟ-ਮੀਟਿੰਗਾਂਰੈਲੀਆਂ ਤੇ ਜਾਗੋ ਕੱਢੀਆਂ ਜਾਣਗੀਆਂ। ਸਮੁੱਚੀ ਕਿਰਤੀ-ਜਮਾਤ ਦੀ ਏਕਤਾ ਲਈਸੰਘਰਸ਼ ਦੀ ਸਫਲਤਾ ਅਤੇ ਮੰਗਾਂ ਦੀ ਪ੍ਰਾਪਤੀ ਲਈ ਹੇਠਾਂ ਤੱਕ ਜਨ-ਸਮੂਹ ਨਾਲ ਨੇੜਤਾ ਅਤੇ ਹਮਦਰਦੀ ਪੈਦਾ ਕਰਨੀ ਚਾਹੀਦੀ ਹੈ। ਇਸ ਲਈ ਕਿਰਤੀ-ਜਮਾਤ ਸੰਘਰਸ਼ ਕਰ ਰਹੇ ਲੋਕਾਂ ਨਾਲਉਨ੍ਹਾਂ ਦੀਆਂ ਮੰਗਾਂ ਨਾਲ ਅਤੇ ਦੱਬੇ-ਕੁਚਲੇ ਲੋਕਾਂ ਨਾਲ ਨੇੜਤਾ ਤੇ ਹਮਦਰਦੀ ਪ੍ਰਗਟ ਕਰਦੀ ਹੈਵਾਲਾ ਮਾਹੌਲ ਪੈਦਾ ਕਰੇਗੀ। ਦੋ-ਰੋਜ਼ਾ ਕਿਰਤੀ-ਜਮਾਤ ਦੀ ਆਮ ਹੜਤਾਲ ਦੀ ਖਾਸ ਰਾਜਨੀਤਕ ਮਹੱਤਤਾਂ ਇਹ ਵੀ ਹੈ ਕਿ ਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਨੇ ਇਕ ਲੰਬੇ ਸੰਘਰਸ਼ ਬਾਦ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜਿੱਤ ਪ੍ਰਾਪਤ ਕੀਤੀ ਹੈ। ਇਹ ਕਿਸਾਨ ਜਿੱਤ,‘ਕਿਰਤੀ ਜਮਾਤ ਦੀਆਂ ਮੰਗਾਂ ਲਈ ਇਸ ਹੜਤਾਲ ਦੀ ਸਫਲਤਾ ਲਈ ਇਕ ਦੈਵੀ-ਸ਼ਕਤੀ ਪ੍ਰਦਾਨ ਕਰੇਗੀ !’  

          ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਕਿਰਤੀਆਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਜਿਨ੍ਹਾਂ ਨੂੰ ਕਿਰਤੀ ਲੰਬੇ ਸੰਗਠਤ-ਸੰਘਰਸ਼ਾਂ ਰਾਹੀਂ ਪ੍ਰਾਪਤ ਕਰ ਰਹੇ ਸਨਉਨ੍ਹਾਂ ਨੂੰ ਹੁਣ ਮੋਦੀ ਸਰਕਾਰ ਲਾਗੂ ਕਰਨ ਤੋਂ ਇਨਕਾਰੀ ਹੀ ਨਹੀਂ ਸਗੋਂ 44 ਤੋਂ ਵੱਧ ਕਿਰਤੀ ਕਨੂੰਨ ਸਾਰੇ  ਖਤਮ ਕਰਕੇ  ਮਾਲਕ ਪੱਖੀ 4-ਕਿਰਤੀ ਕੋਡ (ਚਾਰ ਸੰਹਿਤਾ) ਬਣਾ ਦਿੱਤੇ ਹਨ। ਕਿਰਤੀਆਂ ਤੇ ਮੁਲਾਜ਼ਮਾਂ ਪੱਖੀ ਟਰੇਡ ਯੂਨੀਅਨ ਐਕਟ ਖਤਮ ਕਰਕੇ ਸਗੋਂ ਉਨ੍ਹਾਂ ਵਿਰੁੱਧ ਤਸ਼ੱਦਦ ਤੇ ਜ਼ਬਰ ਦਾ ਰਸਤਾ ਅਪਣਾਇਆ ਜਾ ਰਿਹਾ ਹੈ। ਦੋ-ਧਿਰੀ ਅਤੇ ਤਿੰਨ-ਧਿਰੀ ਫੋਰਮਾਂ ‘ਚ ਬੀ.ਐਮ.ਐਸ. ਨੂੰ ਛੱਡ ਕੇ ਵਿਰੋਧੀ ਟਰੇਡ ਯੂਨੀਅਨਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦਿੱਤੀ ਜਾ ਰਹੀ ਹੈ। ਮੋਦੀ ਸਰਕਾਰ ਤੇ ਉਸ ਦੇ ਪ੍ਰਭਾਵ ਹੇਠ ਰਾਜ-ਸਰਕਾਰਾਂ ਅੰਦਰ ਕਿਰਤੀ ਲੋਕਾਂ ਤੇ ਆਗੂਆਂ ਦੇ ਜਮਹੂਰੀ ਹੱਕਾਂ ਅਤੇ ਸੰਘਰਸ਼ਾਂ ਨੂੰ ਦਬਾਉਣ ਲਈ ਹਾਕਮ ਹਰ ਤਰ੍ਹਾਂ ਦੇ ਜ਼ਬਰ ਤੇ ਅੱਤਿਆਚਾਰੀ ਰਾਹ ਅਪਣਾ ਰਹੇ ਹਨ। ਹੜਤਾਲੀ ਵਰਕਰਾਂ ਤੇ ਆਗੂਆਂ ਵਿਰੁਧ ਝੂਠੇ ਕੇਸ ਬਣਾਉਣਾਂਪ੍ਰੇਸ਼ਾਨ ਕਰਨਾ  ਅਤੇ ਪੁਲੀਸ ਰਾਹੀਂ ਤੰਗ ਕੀਤਾ ਜਾਂਦਾ ਹੈ। ਕਿਰਤੀ ਜਮਾਤ ਨੂੰ, ‘ਹਾਕਮਾਂ ਵਲੋਂ ਕਿਰਤੀਆਂ ਵਿਰੁੱਧ ਅਪਣਾਏ ਜਾਂਦੇ ਇਨ੍ਹਾਂ ਹੱਥਕੰਡਿਆ ਵਿਰੁੱਧ ਮਿਲਕੇ ਸੰਘਰਸ਼ ਕਰਨਾ ਅਤੇ ਆਪਣੇ ਇਕੱਠਾ ਵਿੱਚ ਇਨ੍ਹਾਂ ਕਿਰਤੀ ਵਿਰੋਧੀ ਕਾਰਿਆ ਨੂੰ ਨੰਗਾਂ ਕਰਨਾ ਬਣਦਾ ਹੈ। ਮੋਦੀ ਸਰਕਾਰ ਦੀਆਂ ਕਿਰਤੀ ਵਿਰੋਧੀਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਅਤੇ ਉਲਟਾਉਣ ਲਈ ਹੜਤਾਲ ਕਰਨਾ ਲੋਕਾਂ ਦਾ ਹੱਕ ਹੈ।  

          ਮੋਦੀ ਸਰਕਾਰ ਵੱਲੋ ਮੌਜੂਦਾ ਅਪਣਾਈਆਂ ਅਤੇ ਜਾਰੀ ਰੱਖੀਆਂ ਉਦਾਰਵਾਦੀ ਕਾਰਪੋਰੇਟ-ਪੂੰਜੀਵਾਦ ਤੇ ਫਿਰਕੂ ਸੋਚ ਤੇ ਅਮਲ ਵਾਲੀਆਂ  ਨੀਤੀਆਂ ਕਾਰਨ ਸ਼ੋਸ਼ਣ ਅਤੇ ਆਰਥਿਕ ਹਮਲਿਆਂ ਦੇ ਸ਼ਿਕਾਰ ਹੋਏ ਕਿਰਤੀ ਲੋਕਾਂਕਿਸਾਨਾਂ ਅਤੇ ਆਮ ਜਨਤਾ ਦੇ ਖੁਸ ਰਹੇ ਰੁਜ਼ਗਾਰਉਜ਼ਰਤਾਂ ਅਤੇ ਰੋਜ਼ੀ-ਰੋਟੀ ਨੂੰ ਬਚਾਉਣ ਤੇ ਕਾਇਮ ਰੱਖਣ ਲਈ ਸੰਘਰਸ਼ ਤੇ ਲਾਮਬੰਦੀ ਹੀ ਇਕੋ ਇਕ ਰਾਹ ਹੈ। ਆਪਣੇ ਇਸ ਸਾਂਝੇ ਮੰਤਵ ਅਤੇ ਸਮਾਜਕ ਨਿਆਂ ਦੀ ਪੂਰਤੀਹਰ ਇਕ ਲਈ ਰੋਜ਼ੀ ਰੋਟੀ ਤੇ ਮਕਾਨ ਇਕ ਜਿਊਣ ਦਾ ਰਾਹ ਤੇ ਹੱਕ ਹੈ। ਹਾਕਮਾਂ ਵੱਲੋ ਗਰੀਬੀ-ਅਮੀਰੀ ਵਿਚਕਾਰ ਖੜਾ ਕੀਤਾ ਜਾਂਦਾ ਪਾੜਾ ਸਮਝਣਾ ਅਤੇ ਇਸ ਖਾਈ ਨੂੰ ਪੂਰਨ ਲਈ ਅੱਜ ਦੇਸ਼ ਦੀ ਕਿਰਤੀ-ਜਮਾਤ ਇਕ ਮੁਠ ਹੋ ਕੇ ਅੱਗੇ ਵੱਧ ਰਹੀ ਹੈ। ਆਉ ! ਸਾਰੇ ਇਕ ਮਜ਼ਬੂਤ ਕੜੀ ਬਣਾ ਕੇ ਕਿਰਤੀਆਂ ਦੀ 28-29 ਮਾਰਚ ਦੀ ਹੜਤਾਲ ਦੇ ਪ੍ਰਤੀਰੋਧ ਕੁੰਭ ਵਿੱਚ ਸ਼ਾਮਲ ਹੋਈਏ ਤੇ ਆਪਣਾ ਬਣਦਾ ਹਿੱਸਾ ਪਾਈਏ! 

          ਦੇਸ਼ ਦੀਆਂ ਕੌਮੀ ਟਰੇਡ-ਯੂਨੀਅਨਾਂ ਦੇ ਸਾਂਝੇ ਮੰਚ ਦੀਆਂ ਸਾਂਝੀਆਂ 12-ਮੰਗਾਂ ਦੇ ਮੰਗ ਪੱਤਰ ਅਨੁਸਾਰ ਘੱਟੋ-ਘੱਟ 700 ਰੁਪਏ, 15-ਵੀਂ ਲੇਬਰ ਕਾਨਫਰੰਸ ਦੇ ਫੈਸਲੇ ਅਨੁਸਾਰ ਦਿਹਾੜੀ ਦੇਣਠੇਕੇਦਿਹਾੜੀਦਾਰ ਤੇ ਕੱਚੇ ਕਾਮੇ ਪੱਕੇ ਕਰਨਬਰਾਬਰ ਕੰਮ ਲਈ ਬਰਾਬਰ ਉਜ਼ਰਤਪਹਿਲੀ ਅਪ੍ਰੈਲ-2004 ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਸਕੀਮਾਂ ਅਧੀਨ ਕੰਮ ਕਰਦੇ ਕਾਮੇ-ਆਂਗਣਵਾੜੀਆਸ਼ਾ ਵਰਕਰਮਿਡ-ਡੇਅ-ਮੀਲਪੇਂਡੂ ਤੇ ਹੋਰ ਕਾਮਿਆਂ ਨੂੰ ਕਿਰਤ ਕਨੂੰਨਾਂ ਅਧੀਨ ਲਿਆਉਣਕਿਰਤੀ ਵਿਰੋਧੀ ਚਾਰ-ਕਿਰਤ ਕੋਡ ਵਾਪਸ ਲੈਣਉੱਚ ਬੇਰੁਜਗਾਰੀ  ਦੇ ਚਲਦਿਆਂ ਮਨਰੇਗਾ ਦੇ ਫੰਡਾਂ ਚ ਵਾਧਾ ਕਰੋ  ਅਤੇ ਇਸਦਾ ਘੇਰਾ ਸ਼ਹਿਰੀ ਖੇਤਰ ਤਕ ਵਧਾਓ,  ਗੈਰ ਰਸਮੀ ਖੇਤਰ ਦੇ ਕਾਮਿਆਂ ਲਈ ਸਮਾਜਿਕ ਸੁਰਖਿਆ ਦੀ ਛੱਤਰੀ ਕਨੂੰਨੀ ਦੇਣਾ। ਸਮੁੱਚੇ ਦੇਸ਼ ਅੰਦਰ ਜਨਤਕ ਵੰਡ-ਪ੍ਰਣਾਲੀ ਦਾ ਪ੍ਰਬੰਧ ਕਰਨਾਸਿਹਤ ਤੇ ਸਿੱਖਿਆ ਲਈ ਹੋਰ ਵਾਧੂ ਬਜਟ ਦਾ ਪ੍ਰਬੰਧ ਕਰਨਾ ਲਾਜ਼ਮੀ ਬਣੇ। ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਮੰਨੀਆਂ ਜਾਣ ਤੇ ਐਮ.ਐਸ.ਪੀ. ਕਨੂੰਨ ਬਣਾਇਆ ਜਾਵੇ। ਨਿਜੀਕਰਨਉਦਾਰੀਕਰਨ ਅਤੇ ਸੰਸਾਰੀਕਰਨ ਨੂੰ ਅੰਨ੍ਹੇਵਾਹ ਲਾਗੂ ਕਰਨਾ ਬੰਦ ਕੀਤਾ ਜਾਵੇ।  

          ਭਾਰਤ ਦੀ ਕਿਰਤੀ ਜਮਾਤ ਦੇ ਸੰਘਰਸ਼ਾਂ ਦਾ ਗੌਰਵਮਈ ਇਤਿਹਾਸ ਬੜਾ ਪੁਰਾਣਾ ਹੈ। 19-ਵੀਂ ਸਦੀ ਦੇ ਮੱਧ ਸਮੇਂ ਤੋਂ ਬਸਤੀਵਾਦੀ ਸਾਮਰਾਜ ਵੇਲੇ ਹੀ ਜਦੋਂ ਅੱਜੇ ਕਿਰਤੀ ਜਮਾਤ ਨੇ ਅੱਖਾਂ ਹੀ ਖੋਲ੍ਹੀਆਂ ਸਨ ਤਾਂ 1870 ਨੂੰ ਸਾਸੀਪਾਦਾ ਬੈਨਰਜੀ ਨੇ ਕਲਕੱਤਾ ਤੇ 1878 ਨੂੰ ਸੁਰਾਬਜੀ ਸ਼ਾਪੂਰਜੀ ਨੇ ਬੰਬਈ ਵਿਖੇ ਕਿਰਤੀ ਜਮਾਤ ਨੂੰ ਹੱਕਾਂ ਲਈ ਖੜ੍ਹਨ ਦਾ ਸਹਾਰਾ ਦਿੱਤਾ ਸੀ। 31 ਅਕਤੂਬਰ, 1920 ਨੂੰ ਏਟਕ ਦੀ ਨੀਂਹ ਰੱਖੀ ਗਈ ਸੀ। ਸਾਲ 1929 ਨੂੰ ਪੀ.ਐਸ.ਓ. ਅਤੇ ਟੀ.ਡੀ.ਐਕਟ ਹੋਂਦ ਵਿੱਚ ਆਏ ਸਨ। ਦੇਸ਼ ਦੀ ਕਿਰਤੀ ਲਹਿਰ ਨੂੰ ਸਰਵ ਸਾਥੀ ਐਸ.ਏ.ਡਾਂਗੇਮੁਜੱਫ਼ਰ ਅਹਿਮਦਪੀ.ਸੀ.ਜੋਸ਼ੀਸੋਹਣ ਸਿੰਘ ਜੋਸ਼ਘਾਟੇ ਜੀਮਿਰਾਜਕਰ ਜੀ ਵਰਗੇ ਦੇਸ਼ ਭਗਤਾਂ ਨੇ ਮੋਢਾ ਦੇ ਕੇ ਕਾਇਮ ਕੀਤਾ ਸੀ। ਉਨਾਂ ਦੀ ਦੇਸ਼ ਦੀ ਆਜਾਦੀ ਤੇ ਕਿਰਤੀ ਲਹਿਰ ਲਈ ਕਾਇਮ ਕੀਤੀ ਵਿਰਾਸਤ ਨੂੰ ਅੱਗੇ ਵਧਾਈਏ। 28-29 ਮਾਰਚ, 2022 ਦੀ ਕਿਰਤੀ ਵਰਗ ਦੀ ਹੜਤਾਲ ਸਫ਼ਲ ਕਰੀਏ। 

           

 

91-9217997445                                                                  ਜਗਦੀਸ਼ ਸਿੰਘ ਚੋਹਕਾ  

001-403-285-4208                                                               ਕੈਲਗਰੀ (ਕੈਨੇਡਾ) 

[email protected] 

 

Scroll to Top