ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਵਿਸ਼ਵ ਮਾਂ ਬੋਲੀ ਦਿਵਸ ਮਨਾਉਣ ਲਈ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਹਰ ਸਾਲ ਦੀ ਤਰਾਂ ਇਸ ਵਰੇ ਵੀ ਇਸ ਅਵਸਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਆਨਲਾਈਨ ਜੂਮ ਐਪ ਅਤੇ ਫੇਸਬੁੱਕ ਲਾਈਵ ਰਾਂਹੀ ਪ੍ਰਸਾਰਿਤ ਕਰਕੇ ਮਨਾਇਆ ਗਿਆ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੇ ਆਰੰਭਿਕ ਬੋਲਾਂ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਅਤੇ ਸਭਾ ਵਲੋਂ ਕਹਾਣੀਕਾਰ ਸੁਖਜੀਤ ਅਤੇ ਕਿਸਾਨ ਮੋਰਚੇ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਮੁੱਖ ਬੁਲਾਰਿਆ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਮਾਂ ਬੋਲੀ ਦਾ ਇਤਿਹਾਸ , ਮਹੱਤਤਾ, ਅਤੇ ਅਜੋਕੇ ਸਮੇਂ ਵਿਚ ਮਾਂ ਬੋਲੀ ਪ੍ਰਤੀ ਬਣਦੇ ਸਾਡੇ ਫ਼ਰਜ਼ ਨੂੰ ਪਹਿਚਾਣ ਕੇ ਹਿਸੇ ਆਉਂਦੇ ਕਾਰਜਾਂ ਤੇ ਪਹਿਰਾ ਦੇਣ ਤੇ ਜੋਰ ਦਿੱਤਾ। ਪ੍ਰੋ ਜਸਪਾਲ ਸਿੰਘ ਨੇ ਗੁਰੂ ਰਵਿਦਾਸ ਜੀ ਦੇ ਜੀਵਨ, ਕਾਰਜ਼ ਸਾਧਨਾ , ਧਾਰਮਿਕ ਅਤੇ ਸਮਾਜਿਕ ਦੇਣ ਦਾ ਜ਼ਿਕਰ ਕਰਦਿਆਂ ਗੁਰੂ ਜੀ ਦੇ ਜੀਵਨ ਤੋਂ ਸ਼ਿਖਸ਼ਾ ਲੈਕੇ ਸਮੇਂ ਦੇ ਹਾਣੀ ਬਣਨ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਕ ਦਲਜਿੰਦਰ ਰਹਿਲ ਮੁੱਖ ਸਲਾਹਕਾਰ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕੀਤਾ ਗਿਆ । ਇਸ ਮੌਕੇ ਕਵੀ ਦਰਬਾਰ ਵਿੱਚ ਰਾਣਾ ਅਠੌਲਾ, ਪ੍ਰੇਮਪਾਲ ਸਿੰਘ, ਮਾਸਟਰ ਗੁਰਮੀਤ ਸਿੰਘ ਮੱਲੀ, ਬਿੰਦਰ ਕੋਲੀਆਂਵਾਲ, ਸਤਵੀਰ ਸਾਂਝ, ਦਲਜਿੰਦਰ ਰਹਿਲ, ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਸਿੱਕੀ ਝੱਜੀ ਪਿੰਡ ਵਾਲਾ, ਨੇ ਆਪੋ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ।