ਨਵੀਂ ਦਿੱਲੀ – ਫਲਾਈਟ ਵਿਚ ਇੱਕ ਯਾਤਰੀ ਵੱਲੋਂ ਕਤਰ ਏਅਰਵੇਜ਼ ਦੀ ਏਅਰ ਹੋਸਟੈੱਸ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗੇ ਇਲਜ਼ਾਮ ਹੈ ਕਿ ਕਤਰ ਦੀ ਰਾਜਧਾਨੀ ਦੋਹਾ ਤੋਂ ਦਿੱਲੀ ਆ ਰਹੀ ਕਤਰ ਏਅਰਵੇਜ਼ ਦੀ ਫਲਾਈਟ ਵਿੱਚ ਖਾਣਾ ਪਰੋਸ ਰਹੀ ਇੱਕ ਵਿਦੇਸ਼ੀ ਏਅਰ ਹੋਸਟੈੱਸ ਸੰਤੁਲਨ ਵਿਗੜਨ ਕਾਰਨ ਇੱਕ ਯਾਤਰੀ ਦੀ ਸੀਟ ਉੱਤੇ ਡਿੱਗ ਗਈ। ਪਰ, ਉਸ ਨੂੰ ਬਚਾਉਣ ਦੀ ਬਜਾਏ, ਸ਼ਰਾਬੀ ਯਾਤਰੀ ਨੇ ਉਸ ਨੂੰ ਕੱਸ ਕੇ ਫੜ ਲਿਆ ਅਤੇ ਉਸ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਫਲਾਈਟ ਦੇ ਦਿੱਲੀ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਦੋਸ਼ੀ ਯਾਤਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਘਟਨਾ ਕਤਰ ਏਅਰਵੇਜ਼ ਦੀ ਫਲਾਈਟ ਨੰਬਰ-ਕਿਊਆਰ-570 ਦੀ ਹੈ। ਜਦੋਂ ਇਹ ਫਲਾਈਟ 200 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਦੋਹਾ ਤੋਂ ਦਿੱਲੀ ਦੇ ਆਈਜੀਆਈ ਏਅਰਪੋਰਟ ਵੱਲ ਆ ਰਹੀ ਸੀ। ਉਦੋਂ ਫਲਾਈਟ ਦੇ ਵਿਚਕਾਰ ਇਕ ਵਿਦੇਸ਼ੀ ਏਅਰ ਹੋਸਟੈੱਸ ਯਾਤਰੀਆਂ ਨੂੰ ਖਾਣਾ ਦੇ ਰਹੀ ਸੀ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਇਕ ਯਾਤਰੀ ਦੀ ਸੀਟ ‘ਤੇ ਡਿੱਗ ਗਈ।
ਯਾਤਰੀ ਨੂੰ ਪੁਲਿਸ ਹਵਾਲੇ ਕਰ ਦਿੱਤਾ
ਯਾਤਰੀ ਨੇ ਏਅਰ ਹੋਸਟੈਸ ਨੂੰ ਕੱਸ ਕੇ ਫੜ ਲਿਆ। ਏਅਰ ਹੋਸਟੈੱਸ ਨੇ ਦੋਸ਼ੀ ਯਾਤਰੀ ਆਰ.ਕੇ. ਦੇ. ਚੌਧਰੀ ਦੇ ਚੁੰਗਲ ‘ਚੋਂ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਏਅਰ ਹੋਸਟੈੱਸ ਦਾ ਪਿੱਛਾ ਨਹੀਂ ਛੱਡਿਆ। ਬਾਅਦ ਵਿੱਚ ਕਿਸੇ ਤਰ੍ਹਾਂ ਏਅਰ ਹੋਸਟੈੱਸ ਉਸ ਦੀ ਪਕੜ ਤੋਂ ਬਾਹਰ ਹੋ ਗਈ। ਏਅਰ ਹੋਸਟੈੱਸ ਨੇ ਇਸ ਦੀ ਸ਼ਿਕਾਇਤ ਫਲਾਈਟ ਦੇ ਪਾਇਲਟ ਨੂੰ ਵੀ ਕੀਤੀ। ਫਲਾਈਟ ਦੇ ਦਿੱਲੀ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਦੋਸ਼ੀ ਯਾਤਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।