ਮਿਸੀਸਿਪੀ ਵਿਚ ਹੋਈ ਗੋਲੀਬਾਰੀ ਵਿੱਚ 6 ਵਿਅਕਤੀਆਂ ਦੀ ਮੌਤ, ਸ਼ੱਕੀ ਹਮਲਾਵਰ ਗ੍ਰਿਫਤਾਰ

* ਮ੍ਰਿਤਕਾਂ ਵਿਚ ਸ਼ੱਕੀ ਦੀ ਸਾਬਕਾ ਪਤਨੀ ਤੇ ਆਂਢ ਗੁਆਂਢ ਦੇ ਲੋਕ ਸ਼ਾਮਿਲ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮਿਸੀਸਿਪੀ (ਟੇਟ ਕਾਊਂਟੀ) ਵਿਚ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਆਪਣੀ ਸਾਬਕਾ ਪਤਨੀ ਸਮੇਤ 6 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਇਹ ਜਾਣਕਾਰੀ ਟੇਟ ਕਾਊਂਟੀ ਦੇ ਸ਼ੈਰਿਫ ਬਰਾਡ ਲਾਂਸ ਨੇ ਦਿੱਤੀ ਹੈ। ਲਾਂਸ ਅਨੁਸਾਰ ਪਿਛਲੇ ਦਿਨ ਸਵੇਰ 11 ਵਜੇ ਦੇ ਆਸਪਾਸ ਪੁਲਿਸ ਨੂੰ ਉੱਤਰੀ ਮਿਸੀਸਿਪੀ ਦੇ ਛੋਟੇ ਜਿਹੇ ਦਿਹਾਤੀ ਕਸਬੇ ਅਰਕਾਬੂਟਲਾ ਦੇ ਇਕ ਸਟੋਰ ਦੀ ਪਾਰਕਿੰਗ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿਥੇ ਇਕ ਵਿਅਕਤੀ ਨੇ ਇਕ ਕਾਰ ਵਿਚ ਬੈਠੇ ਡਰਾਈਵਰ ਦੀ ਹੱਤਿਆ ਕਰ ਦਿੱਤੀ ਜਦ ਕਿ ਕਾਰ ਵਿਚ ਬੈਠਾ ਇਕ ਹੋਰ ਵਿਅਕਤੀ ਵਾਲ ਵਾਲ ਬਚ ਗਿਆ। ਉਪਰੰਤ ਇਹ ਵਿਅਕਤੀ ਆਪਣੀ ਸਾਬਕਾ ਪਤਨੀ ਦੇ ਘਰ ਗਿਆ ਤੇ ਉਸ ਦੀ ਵੀ ਹੱਤਿਆ ਕਰ ਦਿੱਤੀ।  ਲਾਂਸ ਅਨੁਸਾਰ ਪੁਲਿਸ ਨੂੰ ਸ਼ੱਕੀ ਦੋਸ਼ੀ ਦੇ ਘਰ ਦੇ ਪਿਛਵਾੜੇ ਇਕ ਛੋਟੀ ਜਿਹੀ  ਸੜਕ ਉਪਰ ਵੀ ਦੋ ਵਿਅਕਤੀ ਮ੍ਰਿਤਕ ਮਿਲੇ ਜਿਨਾਂ ਦੇ ਗੋਲੀਆਂ ਮਾਰੀਆਂ ਗਈਆਂ ਸਨ।  ਇਕ ਦੀ ਲਾਸ਼ ਸੜਕ ਉਪਰੋਂ ਤੇ ਦੂਸਰੇ ਦੀ ਲਾਸ਼ ਇਕ ਵਾਹਣ ਵਿਚੋਂ ਮਿਲੀ। ਸ਼ੱਕੀ ਦੋਸ਼ੀ ਨੇ ਦੋ ਹੋਰਨਾਂ ਦੀ ਹੱਤਿਆ ਆਪਣੇ ਘਰ ਦੇ ਨਾਲ ਵਾਲੇ ਘਰ ਵਿਚ ਕੀਤੀ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਇਹ ਮ੍ਰਿਤਕ ਜਿਨਾਂ ਵਿਚ ਇਕ ਮਰਦ ਤੇ ਇਕ ਔਰਤ ਸ਼ਾਮਿਲ ਹੈ, ਸ਼ੱਕੀ ਦੇ ਰਿਸ਼ਤੇਦਾਰ ਸਨ। ਲਾਂਸ ਨੇ ਕਿਹਾ ਹੈ ਕਿ ਪੁਲਿਸ ਨੇ ਸ਼ੱਕੀ ਨੂੰ ਉਸ ਦੇੇ ਘਰ ਦੇ ਨੇੜਿਉਂ ਹਿਰਾਸਤ ਵਿਚ ਲਿਆ ਹੈ ਜਿਥੋਂ ਉਹ ਭੱਜਣ ਦੀ ਤਾਕ ਵਿਚ ਸੀ। ਸ਼ੱਕੀ ਦੀ ਕਾਰ ਵਿਚੋਂ ਕਈ ਹੈਂਡਗੰਨਜ ਤੇ ਇਕ ਸ਼ਾਟ ਗੰਨ ਬਰਾਮਦ ਹੋਈ ਹੈ। ਪੁਲਿਸ ਨੇ ਮਾਰੇ ਗਏ ਵਿਅਕਤੀਆਂ ਤੇ ਸ਼ੱਕੀ ਦੋਸ਼ੀ ਦੇ ਨਾਂ ਜਾਰੀ ਨਹੀਂ ਕੀਤੇ ਹਨ। ਸ਼ੱਕੀ  ਨੂੰ ਟੇਟ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਉਸ ਵਿਰੁੱਧ ਛੇਤੀ ਰਸਮੀ ਦੋਸ਼ ਆਇਦ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ੱਕੀ ਦੋਸ਼ੀ ਦਾ ਇਨਾਂ ਹੱਤਿਆਵਾਂ ਪਿਛੇ ਕੀ ਮਕਸਦ ਸੀ, ਇਸ ਬਾਰੇ ਪੁਲਿਸ ਅਜੇ ਕਿਸੇ ਸਿੱਟੇ ਉਪਰ ਨਹੀਂ ਪੁੁੱਜੀ ਹੈ। ਗਵਰਨਰ ਟੇਟ ਰੀਵਸ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾਵੇਗੀ ਤੇ ਸਮਝਿਆ ਜਾਂਦਾ ਹੈ ਕਿ ਇਕੱਲੇ ਸ਼ੱਕੀ ਨੇ ਹੀ ਇਹ ਕਾਰਾ ਕੀਤਾ ਹੈ।

Loading

Scroll to Top
Latest news
ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਨਾਲ ਜਿੱਤੇ ਸੰਗਰੂਰ ਸੀਟ ਤੋਂ ਜਿੱਤੇ ‘ਆਪ’ ਦੇ ਮੀਤ ਹੇਅਰ ਪਟਿਆਲਾ ਸੰਸਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 303772 ਵੋਟਾਂ ਨਾਲ ਭਾਰੀ ਜਿੱਤ ਹਾਸਿਲ ਕੀਤੀ ਬਠਿੰਡਾ ਤੋਂ ਬੀਬੀ ਹਰਸਿਮਰਤ ਬਾਦਲ ਨੇ ਚੋਥੀ ਵਾਰ ਮਾਰੀ ਬਾਜ਼ੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿੱਤੇ ਹੁਸ਼ਿਆਰਪੁਰ ਸੀਟ ਤੋਂ ਡਾ. ਰਾਜਕੁਮਾਰ ਚੱਬੇਵਾਲ ਜਿੱਤੇ ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੇ ਬਾਜ਼ੀ ਮਾਰੀ ਐਓਰਟਿਕ  ਵਾਲਵ ਸਟੈਨੋਸਿਸ ਵਿੱਚ ਟੀ.ਏ.ਵੀ.ਆਰ. ਪਰੋਸੀਜਰ ਵਧੇਰੇ ਪ੍ਰਭਾਵਸ਼ਾਲੀ: ਡਾ ਰਜਨੀਸ਼ ਕਪੂਰ  ਆਪ ਸਰਕਾਰ ਅਨੁਸੂਚਿਤ ਜਾਤੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ: ਸੁਖਬੀਰ ਸਿੰਘ  ਬਾਦਲ