ਇਟਲੀ ਵਿੱਚ ਵੀਜ਼ਾ(ਪਰਮੈਸੋ ਦੀ ਸੋਜੋਰਨੋ) ਰਿਨਿਊ ਕਰਵਾਉਣ ਲਈ ਫਰਜ਼ੀ ਵਿਆਹ ਅਤੇ ਫਰਜੀ ਨੌਕਰੀਆਂ ਦਾ ਮਾਮਲਾ ਆਇਆ ਸਾਹਮਣੇ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਤੋਸਕਾਨਾ ਸੂਬੇ ਦੇ ਸ਼ਹਿਰ ਪਰਾਤੋ ਵਿਖੇ ਗੁਆਰਦੀਆ ਦੀ ਫਿਨਾਂਸਾ ਵੱਲੋਂ ਹੁਣੇ ਹੀ 94 ਲੋਕਾਂ ਦੀ ਚਲ ਰਹੀ ਤਫਤੀਸ਼ ਨੂੰ ਮੁਕੰਮਲ ਕੀਤਾ ਗਿਆ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਟਲੀ ਦੇ ਵੀਜ਼ਾ ਕਾਰਡ ਨੂੰ ਰਿਨਿਊ ਕਰਵਾਉਣ ਲਈ ਕਿਵੇਂ ਨਕਲੀ ਵਿਆਹ ਅਤੇ ਨਕਲੀ ਨੌਕਰੀ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਦੇ ਬਦਲੇ ਵਿੱਚ ਪੈਸੇ ਲਏ ਜਾਂਦੇ ਸਨ। ਇਹ ਜਾਂਚ ਇਸ ਗੱਲ ਦੇ ਦੁਆਲੇ ਘੁੰਮ ਰਹੀ ਸੀ ਕਿ ਕਿਵੇਂ ਯੂਰਪ ਤੋਂ ਬਾਹਰਲੇ ਲੋਕਾਂ ਨੂੰ ਇਥੋਂ ਦੇ ਪੇਪਰ ਗੈਰਕਾਨੂੰਨੀ ਤਰੀਕੇ ਨਾਲਦਵਾਏ ਜਾ ਰਹੇ ਸਨ ਅਤੇ ਗਲਤ ਤਰੀਕੇ ਨਾਲ ਲੋਕਾਂ ਦੀ ਇਟਲੀ ਵਿੱਚ ਐਂਟਰੀ ਹੋ ਰਹੀ ਹੈ  ਸੀ। ਕਿਵੇਂ ਗਲਤ ਤਰੀਕੇ ਨਾਲ ਸਰਕਾਰ ਨੂੰ ਧੋਖਾ ਦੇ ਕੇ ਬਿਨਾਂ ਟੈਕਸਾਂ ਤੋਂ ਨਕਲੀ ਡਾਕੂਮੈਂਟ ਬਣਵਾਏ ਜਾ ਰਹੇ ਸਨ। ਇਸ ਮਾਮਲੇ ਵਿੱਚ ਪਰਾਤੋ ਅਤੇ ਪਿਸਤੋਈਆ ਤੋਂ ਚਾਰ ਲੇਖਾਕਾਰ ਅਧਿਕਾਰੀ ਅਤੇ ਤਕਰੀਬਨ 10 ਇਟਾਲੀਅਨ ਲੋਕ ਕਾਬੂ ਕੀਤੇ ਗਏ ਹਨ ਜੋ ਨਕਲੀ ਵਿਆਹ ਕਰਵਾਉਂਦੇ ਸਨ। ਜਾਂਚ ਦੀ ਸ਼ੁਰੂਆਤ ਦੌਰਾਨ ਇਹ ਪਤਾ ਲੱਗਾ ਕਿ ਇੱਕ ਚੀਨੀ ਫੈਕਟਰੀ ਜੋ ਕਿ ਰੈਡੀਮੇਡ ਕੱਪੜੇ ਤਿਆਰ ਕਰਦੀ ਸੀ। ਉਹਨਾਂ ਨੇ ਸਰਕਾਰੀ ਕਾਗਜਾਂ ਵਿੱਚ ਇਹ ਦਿਖਾਇਆ ਕਿ ਉਹਨਾਂ ਨੇ 124 ਵਰਕਰ ਭਰਤੀ ਕੀਤੇ ਸਨ ਜਿਨਾਂ ਦੇ ਵੀਜ਼ਾ ਕਾਰਡ ਖਤਮ ਹੋਣ ਵਾਲੇ ਸਨ। ਇਸ ਵਿੱਚ ਚਾਰ ਲੇਖਾਕਾਰ ਅਧਿਕਾਰੀ ਵੀ ਸ਼ਾਮਿਲ ਸਨ। ਜਾਂਚ ਦੌਰਾਨ ਇੱਕ ਗੱਲ ਹੋਰ ਸਾਹਮਣੇ ਆਈ ਕਿ ਇਸ ਵਿੱਚ ਇੱਕ ਗਰੁੱਪ ਵੀ ਸ਼ਾਮਿਲ ਹੈ ਜੋ ਨਕਲੀ ਵਿਆਹ ਕਰਵਾਉਣ ਦਾ ਪ੍ਰਬੰਧ ਕਰਦਾ ਹੈ। ਜਿਸ ਵਿੱਚ ਇਟਾਲੀਅਨ ਮਰਦਾਂ ਨਾਲ ਬਾਹਰਲੇ ਦੇਸ਼ਾਂ ਤੋਂ ਆਈਆਂ ਔਰਤਾਂ ਦੇ ਵਿਆਹ ਕਰਵਾਏ ਜਾਂਦੇ ਹਨ। ਜਿਸ ਨਾਲ ਉਹ ਇਟਲੀ ਦੇ ਰੈਜੀਡੈਂਟ ਪਰਮਿਟ ਲੈ ਸਕਣ ਇਕ ਵਿਆਹ ਦੀ ਫੀਸ ਜਾਂ ਕੀਮਤ 5 ਹਜਾਰ ਯੂਰੋ ਰੱਖੀ ਗਈ ਸੀ। ਜਾਂਚ ਦੌਰਾਨ ਤੀਜੀ ਗੱਲ ਇਹ ਸਾਹਮਣੇ ਆਈ ਹੈ ਕਿ ਵੱਖ ਵੱਖ ਸਮੇਂ ਤੇ ਸਰਕਾਰ ਵੱਲੋਂ ਖੋਲੇ ਜਾਂਦੇ ਪੇਪਰ ‘ਸਾਨਾਤੋਰੀਆ’ ਤਹਿਤ ਘਰੇਲੂ ਕੰਮ ਕਰਵਾਉਣ ਲਈ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਵੀ ਪੇਪਰ ਨਕਲੀ ਤਰੀਕੇ ਨਾਲ ਭਰੇ ਜਾਂਦੇ ਸਨ। ਅੰਤ ਵਿੱਚ ਨੌ ਹੋਰ ਅਜਿਹੇ ਕੇਸ ਸਾਹਮਣੇ ਆਏ ਹਨ। ਜਿਨਾਂ ਵਿਚ ਕਾਗ਼ਜ਼ਾਂ ਵਿਚ ਕੰਪਨੀਆਂ ਖੋਲੀਆਂ ਜਾਂਦੀਆਂ ਸਨ ਅਤੇ ਬੰਦ ਕਰ ਦਿੱਤੀਆਂ ਜਾਂਦੀਆਂ ਸਨ ਬਿਨਾਂ ਕਿਸੇ ਟੈਕਸ ਦੇ ਭੁਗਤਾਨ ਕੀਤੇ। ਜਾਂਚ ਦੌਰਾਨ ਕਾਫੀ ਸਾਰੀਆਂ ਕੰਪਨੀਆਂ ਸਿਰਫ ਕਾਗਜਾਂ ਵਿੱਚ ਹੀ ਦਿਖਾਈਆਂ ਗਈਆਂ ਸਨ। ਜਮੀਨੀ ਪੱਧਰ ਤੇ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਅਤੇ ਜੋ ਉਹਨਾਂ ਵੱਲ ਸਰਕਾਰੀ ਟੈਕਸ ਬਣਦਾ ਸੀ ਉਹ ਲਗਭਗ 10 ਲੱਖ ਯੂਰੋ ਹੈ

Scroll to Top
Latest news
डिप्टी कमिश्नर ने नई अनाज मंडी जालंधर में धान की खरीद शुरू करवाई ਜਲੰਧਰ ਦਿਹਾਤੀ ਪੁਲਿਸ ਵਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ; ਗਿਰੋਹ ਦੇ ਸਰਗਨਾ ਸਮੇਤ 5... पंजाबी कंप्यूटर टाईप और शार्टहैंड कोर्स के लिए 11 अक्तूबर तक जमा करवाए जा सकते है दाख़िला फार्म कमिशनरेट पुलिस ने शहर में 25 स्थानों पर चलाया कासो आपरेशन ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਦੁਕਾਨਾਂ ਦੇ ਲਾਇਸੈਂਸ ਲਈ 12 ਅਕਤੂਬਰ ਸ਼ਾਮ 4 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ :... रेड रिबन क्लबों की जिला स्तरीय एडवोकेसी बैठक ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਸੋ ਆਪ੍ਰੇਸ਼ਨ ਦੌਰਾਨ ਮਹੱਤਵਪੂਰਣ ਬਰਾਮਦਗੀ: 28 ਗ੍ਰਾਮ ਹੈਰੋਇਨ, 665 ਨਸ਼ੀਲੀਆਂ ਗੋਲੀਆਂ ... ਜਲੰਧਰ ’ਚ ਨਸ਼ਿਆਂ ਅਤੇ ਅਪਰਾਧੀਆਂ ਖਿਲਾਫ਼ ਚਲਾਇਆ ਗਿਆ ਕਾਸੋ ਅਭਿਆਨ  डिप्टी कमिश्नर ने जालंधर में जिला स्तरीय ई.वी.एम. वेयरहाउस का किया निरीक्षण ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗਦਰਸ਼ਕ : ਸਹਾਇਕ ਡਿਪਟੀ ਕਮਿਸ਼ਨਰ