Maruti Ciaz ਵਿੱਚ ਬਦਲਾਅ ਕਰਦੇ ਹੋਏ, ਮਾਰੂਤੀ ਸੁਜ਼ੂਕੀ ਨੇ ਹੁਣ ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ (ESP) ਅਤੇ ਹਿੱਲ ਹੋਲਡ ਅਸਿਸਟ ਨੂੰ ਸਟੈਂਡਰਡ ਵਿਸ਼ੇਸ਼ਤਾਵਾਂ ਦੇ ਰੂਪ ਵਿੱਚ ਸ਼ਾਮਲ ਕੀਤਾ ਹੈ। ਮਿਆਰੀ ਵਿਸ਼ੇਸ਼ਤਾਵਾਂ ਵਿੱਚ ਹੁਣ ਰੀਅਰ ਪਾਰਕਿੰਗ ਸੈਂਸਰ, ਏਅਰਬੈਗ, ISOFIX ਚਾਈਲਡ ਸੀਟਾਂ ਅਤੇ ABS ਸ਼ਾਮਲ ਹੋਣਗੇ।
Maruti Ciaz 1.5-ਲੀਟਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ, ਜੋ 103 bhp ਪਾਵਰ ਅਤੇ 138 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਸੇਡਾਨ ‘ਚ ਦੋ ਗਿਅਰ ਆਪਸ਼ਨ ਦਿੱਤੇ ਹਨ। ਇਹ 5 ਸਪੀਡ ਮੈਨੂਅਲ ਅਤੇ 4 ਸਪੀਡ ਆਟੋ ਟ੍ਰਾਂਸਮਿਸ਼ਨ ਦੇ ਵਿਕਲਪ ਦੇ ਨਾਲ ਆ ਰਿਹਾ ਹੈ।
Maruti Ciaz ਹੁਣ 7 ਕਲਰ ਆਪਸ਼ਨ ‘ਚ ਉਪਲੱਬਧ ਹੋਵੇਗੀ। ਕੰਪਨੀ ਨੇ ਇਨ੍ਹਾਂ ਰੰਗਾਂ ‘ਚ 3 N ਡਿਊਲ ਟੋਨ ਕਲਰ ਆਪਸ਼ਨ ਵੀ ਸ਼ਾਮਲ ਕੀਤੇ ਹਨ। ਕੰਪਨੀ ਨੇ ਬਲੈਕ ਰੂਫ ਦੇ ਨਾਲ ਰੈੱਡ, ਬਲੈਕ ਰੂਫ ਦੇ ਨਾਲ ਬ੍ਰਾਊਨ ਅਤੇ ਬਲੈਕ ਰੂਫ ਦੇ ਨਾਲ ਗ੍ਰੇ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਰੰਗਾਂ ‘ਚ ਕਾਰ ਕਾਫੀ ਆਕਰਸ਼ਕ ਲੱਗ ਰਹੀ ਹੈ।
Maruti Ciaz ਸੇਡਾਨ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਇਹ ਕਈ ਛੋਟੀਆਂ ਗੱਡੀਆਂ ਨੂੰ ਜ਼ਬਰਦਸਤ ਟੱਕਰ ਦਿੰਦੀ ਹੈ। ਕਾਰ ਦਾ ਮੈਨੂਅਲ ਵੇਰੀਐਂਟ ਇਕ ਲੀਟਰ ‘ਚ 20.65 ਕਿਲੋਮੀਟਰ ਚੱਲਦਾ ਹੈ। ਜਦਕਿ, ਆਟੋਮੈਟਿਕ ਵੇਰੀਐਂਟ 20.04 kmpl ਦੀ ਮਾਈਲੇਜ ਦਿੰਦਾ ਹੈ।
ਇਸ ਕਾਰ ਦੇ ਦੋਵੇਂ ਵੇਰੀਐਂਟ ਦੀ ਕੀਮਤ ਵੱਖ-ਵੱਖ ਹੈ। ਮੈਨੂਅਲ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 11.14 ਲੱਖ ਰੁਪਏ ਹੈ। ਜਦਕਿ ਆਟੋਮੈਟਿਕ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 12.34 ਲੱਖ ਰੁਪਏ ਹੈ। ਯਾਨੀ ਕਿ ਐਡਵਾਂਸ ਫੀਚਰਸ ਵਾਲੀ ਇਹ ਕਾਰ ਬਹੁਤ ਹੀ ਸਸਤੀ ਕੀਮਤ ‘ਤੇ ਉਪਲਬਧ ਹੈ।