ਡੀਆਰਆਈ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਮਹਿਲਾ ਯਾਤਰੀ ਤੋਂ 84 ਕਰੋੜ ਰੁਪਏ ਦੀ ਕਰੀਬ 12 ਕਿਲੋ ਹੈਰੋਇਨ ਬਰਾਮਦ ਕੀਤੀ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਏਜੰਸੀ ਨੇ ਹਵਾਈ ਅੱਡੇ ਦੇ ਬਾਹਰ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਕਿਉਂਕਿ ਮਹਿਲਾ ਯਾਤਰੀ ਨੇ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਸੌਂਪਣੇ ਸਨ। ਉਨ੍ਹਾਂ ਦੱਸਿਆ ਕਿ ਮਹਿਲਾ ਯਾਤਰੀ ਮੰਗਲਵਾਰ ਨੂੰ ਹਰਾਰੇ (ਜ਼ਿੰਬਾਬਵੇ ਦੀ ਰਾਜਧਾਨੀ) ਤੋਂ ਕੀਨੀਆ ਏਅਰਵੇਜ਼ ਦੀ ਫਲਾਈਟ ਰਾਹੀਂ ਨੈਰੋਬੀ ਦੇ ਰਸਤੇ ਮੁੰਬਈ ਪਹੁੰਚੀ ਸੀ। ਉਸ ਨੂੰ ਡੀਆਰਆਈ ਦੇ ਅਧਿਕਾਰੀਆਂ ਨੇ ਖ਼ਾਸ ਖ਼ੁਫ਼ੀਆ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਸੀ।