ਲੁਧਿਆਣਾ (ਮੋਨਿਕਾ) ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੇ ਸਮੂਹ ਮੰਡਲਾਂ ਦੇ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੀ ਨਾਕਾਮੀ ਅਤੇ ਲੁਧਿਆਣਾ ਦੇ ਹਰ ਵਾਰਡ ਵਿੱਚ ਟੁੱਟੀਆਂ ਹੋਇਆ ਸੜਕਾਂ, ਗਲੀਆਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹੈਬੋਵਾਲ ਮੰਡਲ ਪ੍ਰਧਾਨ ਸ਼੍ਰੀ ਗੌਰਵ ਅਰੋੜਾ ਜੀ ਅਤੇ ਮੰਡਲ ਇੰਚਾਰਜ ਸ਼੍ਰੀ ਵਿਸ਼ਾਲ ਗੁਲਾਟੀ ਦੀ ਪ੍ਰਧਾਨਗੀ ਹੇਠ 22 ਫੁੱਟੀ ਰੋਡ ਹੈਬੋਵਾਲ
ਧਰਨਾ ਪ੍ਰਦਰਸ਼ਨ ਕੀਤਾ ਗਿਆ।ਇਸ ਧਰਨੇ ਵਿੱਚ ਹੈਬੋਵਾਲ ਤੋਂ ਮੰਡਲ ਅਹੁਦੇਦਾਰਾਂ, ਵਰਕਰਾਂ ਅਤੇ ਨਵ-ਨਿਯੁਕਤ ਜ਼ਿਲ੍ਹਾ ਕਾਰਜਕਾਰਨੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਗੌਰਵ ਅਰੋੜਾ ਨੇ ਕਿਹਾ ਕਿ ਹੈਬੋਵਾਲ ਇਲਾਕੇ ਦੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ ਪਰ ‘ਆਪ’ ਸਰਕਾਰ ਦੇ ਨੁਮਾਇੰਦੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਪੰਜਾਬ ‘ਚ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਧਰਨਾ ਪ੍ਰਦਰਸ਼ਨ ਵਿੱਚ
ਹੈਬੋਵਾਲ ਸਰਕਲ ਜਨਰਲ ਸਕੱਤਰ ਹਰੀਸ਼ ਮੇਘਰਾਜ, ਅਸ਼ਵਿੰਦਰ ਬੰਗਾ, ਸਰਕਲ ਮੀਤ ਪ੍ਰਧਾਨ ਨਵੀਨ ਵਢੇਰਾ, ਰਾਹੁਲ ਗੁਪਤਾ, ਰਾਘਵ ਅਗਰਵਾਲ, ਸਕੱਤਰ ਅਸ਼ੋਕ ਸ਼ਰਮਾ, ਨਵਲ ਤਨੇਜਾ, ਕੈਸ਼ੀਅਰ ਮੁਕੇਸ਼ ਮਿੱਤਲ ਅਤੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਰਜਨੀਸ਼ ਗੌਤਮ, ਅਸ਼ੋਕ ਸ਼ਰਮਾ, ਕਲਿਆਣ ਭਗਤ, ਪੰਕਜ ਪ੍ਰਸਾਦ ਗੋਇਲ, ਸ਼ਾਮ ਸ਼ਾਸਤਰੀ ਅਤੇ ਨਵੇਂ ਯੁਵਾ ਸਕੱਤਰ ਪੰਜਾਬ ਹਰਸ਼ ਬਾਹਰੀ, ਵਰੁਣ ਖੁਰਾਣਾ, ਸੁਨੀਲ ਮਹਿਤਾ, ਨਿਤੀਸ਼ ਧਵਨ, ਨੀਲਾ ਜੀ, ਅਸ਼ੋਕ ਸ਼ਰਮਾ, ਅਨਿਲ ਸ਼ਰਮਾ ਅਤੇ ਯੁਵਾ ਮੋਰਚਾ ਹੈਬੋਵਾਲ ਮੰਡਲ ਦੇ ਜਨਰਲ ਸਕੱਤਰ ਹਿਮਾਂਸ਼ੂ ਧਵਨ ਅਤੇ ਯੁਵਾ ਮੋਰਚਾ ਹੈਬੋਵਾਲ ਮੰਡਲ ਦੇ ਮੈਂਬਰ ਸੀਮੰਤ ਸ਼ਰਮਾ ਅਤੇ ਹੈਬੋਵਾਲ ਮੰਡਲ ਮਹਿਲਾ ਮੋਰਚਾ ਦੀ ਪ੍ਰਧਾਨ ਸੀਮਾ ਸ਼ਰਮਾ, ਜ਼ਿਲ੍ਹਾ ਮਹਿਲਾ ਟੀਮ ਅਧਿਕਾਰੀ ਅਰੁਣਾ ਨੇਗੀ ਅਤੇ ਹੈਬੋਵਾਲ ਮੰਡਲ ਦੇ ਐਸ.ਸੀ. ਮੋਰਚਾ ਪ੍ਰਧਾਨ ਸੰਤ ਰਾਮ ਬਿੱਲਾ ਜੀ ਨੇ ਆਪਣੀ ਸਮੁੱਚੀ ਟੀਮ ਸਮੇਤ ਸ਼ਮੂਲੀਅਤ ਕੀਤੀ।