ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

2023 ‘ਚ 59 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਮਿਲੀ ਅਮਰੀਕੀ ‘ਨਾਗਰਿਕਤਾ’

ਵਾਸ਼ਿੰਗਟਨ- ਅਮਰੀਕਾ ਨੇ 2023 ਵਿੱਚ 59000 ਤੋਂ ਵੱਧ ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਇਹ ਜਾਣਕਾਰੀ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੁਆਰਾ ਜਾਰੀ ਕੀਤੀ ਗਈ ਸਾਲਾਨਾ ਪ੍ਰਗਤੀ ਰਿਪੋਰਟ 2023 ਤੋਂ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਭਾਰਤੀਆਂ ਨੂੰ ਨਾਗਰਿਕਤਾ ਹਾਸਲ ਕਰਨ ‘ਚ ਇਸ ਰਿਪੋਰਟ ‘ਚ ਦੂਜਾ ਸਥਾਨ ਮਿਲਿਆ ਹੈ। ਭਾਰਤ ਦੇ ਨਾਲ-ਨਾਲ ਅਮਰੀਕਾ ਨੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਵੀ ਨਾਗਰਿਕਤਾ ਦਿੱਤੀ ਹੈ।
ਰਿਪੋਰਟ ਮੁਤਾਬਕ ਅਮਰੀਕਾ ਨੇ ਵਿੱਤੀ ਸਾਲ 2023 ‘ਚ 8.7 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੀ ਨਾਗਰਿਕਤਾ ਦਿੱਤੀ ਹੈ। ਯੂ.ਐੱਸ.ਸੀ.ਆਈ.ਐੱਸ. ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2023 ‘ਚ 59000 ਤੋਂ ਵੱਧ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ, ਜੋ ਵਿੱਤੀ ਸਾਲ ‘ਚ ਦਿੱਤੀ ਗਈ ਕੁੱਲ ਨਾਗਰਿਕਤਾ ਦਾ 6.7 ਫੀਸਦੀ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਸਭ ਤੋਂ ਵੱਧ ਮੈਕਸੀਕਨਾਂ ਨੂੰ ਨਾਗਰਿਕਤਾ ਦਿੱਤੀ ਹੈ। ਰਿਪੋਰਟ ਮੁਤਾਬਕ ਵਿੱਤੀ ਸਾਲ ‘ਚ 1.1 ਲੱਖ ਤੋਂ ਜ਼ਿਆਦਾ ਮੈਕਸੀਕਨਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ, ਜੋ ਕਿ ਵਿੱਤੀ ਸਾਲ ‘ਚ ਦਿੱਤੀ ਗਈ ਕੁੱਲ ਨਾਗਰਿਕਤਾ ਦਾ 12.7 ਫੀਸਦੀ ਹੈ। ਇਸ ਦੇ ਨਾਲ ਹੀ 44,800 ਫਿਲੀਪੀਨਜ਼ ਅਤੇ 35,200 ਡੋਮਿਨਿਕਨ ਰੀਪਬਲਿਕ ਦੇ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ ਹੈ।
ਇੱਥੇ ਦੱਸ ਦਈਏ ਕਿ ਨੈਚੁਰਲਾਈਜ਼ੇਸ਼ਨ (ਯੂ.ਐੱਸ. ਦੀ ਨਾਗਰਿਕਤਾ ਦੇਣ) ਲਈ ਯੋਗ ਹੋਣ ਲਈ ਇੱਕ ਬਿਨੈਕਾਰ ਨੂੰ ਇਮੀਗ੍ਰੇਸ਼ਨ ਐਂਡ ਨੈਸ਼ਨਲਿਟੀ ਐਕਟ (ਆਈ.ਐੱਨ.ਏ.) ਵਿਚ ਨਿਰਧਾਰਤ ਕੁਝ ਯੋਗਤਾ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਲੋੜਾਂ ਵਿਚ ਆਮ ਤੌਰ ‘ਤੇ ਘੱਟੋ-ਘੱਟ 5 ਸਾਲਾਂ ਲਈ ਕਾਨੂੰਨੀ ਸਥਾਈ ਨਿਵਾਸੀ (ਐੱਲ.ਪੀ.ਆਰ.) ਹੋਣਾ ਸ਼ਾਮਲ ਹੁੰਦਾ ਹੈ। ਯੂ.ਐੱਸ.ਸੀ.ਆਈ.ਐੱਸ. ਦੀ ਰਿਪੋਰਟ ਦੱਸਦੀ ਹੈ ਕਿ ਹੋਰ ਵਿਸ਼ੇਸ਼ ਨੈਚੁਰਲਾਈਜ਼ੇਸ਼ਨ ਵਿਵਸਥਾਵਾਂ ਵੀ ਹਨ, ਜੋ ਕੁਝ ਬਿਨੈਕਾਰਾਂ ਨੂੰ ਛੋਟ ਦਿੰਦੀਆਂ ਹਨ, ਜਿਸ ਵਿਚ ਅਮਰੀਕੀ ਨਾਗਰਿਕਾਂ ਦੇ ਕੁਝ ਜੀਵਨ ਸਾਥੀ ਅਤੇ ਫੌਜੀ ਸੇਵਾ ਵਾਲੇ ਬਿਨੈਕਾਰਾਂ ਨੂੰ ਨੈਚੁਰਲਾਈਜ਼ੇਸ਼ਨ ਲਈ ਇੱਕ ਜਾਂ ਵੱਧ ਆਮ ਲੋੜਾਂ ਤੋਂ ਛੋਟ ਮਿਲਦੀ ਹੈ।

Scroll to Top