ਜਪਾਨ ਹੁਣ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਕਿਉਂਕਿ ਜਰਮਨੀ ਨੇ ਇਸ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਇਹ 2023 ਵਿੱਚ ਇਹ ਜਰਮਨੀ ਦੀ ਆਰਥਿਕਤਾ ਤੋਂ ਪਿੱਛੇ ਰਹਿ ਗਿਆ। ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਅੰਕੜੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਵੇਂ ਜਾਪਾਨੀ ਅਰਥਵਿਵਸਥਾ ਹੌਲੀ-ਹੌਲੀ ਮੁਕਾਬਲੇ ਤੋਂ ਬਾਹਰ ਹੋ ਰਹੀ ਹੈ। ਜਾਪਾਨ ’ਚ ਬੁੱਢਿਆਂ ਦੀ ਵੱਧ ਰਹੀ ਆਬਾਦੀ ਅਤੇ ਘੱਟ ਜਨਮ ਦਰ ਦੇ ਨਤੀਜੇ ਵਜੋਂ ਆਬਾਦੀ ਵਿੱਚ ਨੌਜਵਾਨਾਂ ਦੀ ਗਿਣਤੀ ਵਿੱਚ ਘਟੀ ਹੈ। 2010 ਵਿੱਚ ਚੀਨ ਨੇ ਜਾਪਾਨ ਤੋਂ ਅਮਰੀਕਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਖਿਤਾਬ ਖੋਹ ਲਿਆ ਸੀ। ਫਿਰ ਜਾਪਾਨ ਤੀਜੇ ਸਥਾਨ ‘ਤੇ ਖਿਸਕ ਗਿਆ ਸੀ।