ਫ਼ਿਲਮ ‘ਵੇਖੀ ਜਾ ਛੇੜੀ ਨਾ’ ਲੈ ਕੇ ਆ ਰਿਹੈ ਨਿਰਦੇਸ਼ਕ ਮਨਜੀਤ ਸਿੰਘ ਟੋਨੀ

ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸਿੱਦਤ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ ਜਿਸਨੇ ਆਪਣੀਆ ਮੁੱਢਲੀਆ ਫ਼ਿਲਮਾਂ ‘ਕੁੜਮਾਈਆਂ, ਵਿਚ ਬੋਲੂਗਾ ਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’  ਆਦਿ ਨਾਲ ਪੰਜਾਬੀ ਸਿਨਮੇ ਨੂੰ ਪ੍ਰਫੁੱਲਤ ਕੀਤਾ। ਪੰਜਾਬੀ ਸਿਨਮੇ ਦੇ ਹਰਫਨਮੌਲਾ ਕਲਾਕਾਰ ਗੁਰਮੀਤ ਸਾਜਨ ਉਸਦਾ ਪੱਗਵਟ ਯਾਰ ਹੈ ਜਿਸਦੀ ਬਦੌਲਤ ਟੋਨੀ ਦੀ ਕਲਾ ਚ ਨਿਖਾਰ ਆਇਆ। ਦਰਜਨਾਂ ਲਘੂ ਫ਼ਿਲਮਾਂ ਕਰਨ ਮਗਰੋਂ ਵੱਡੀਆ ਫ਼ਿਲਮਾਂ ਵੱਲ ਆਇਆ ਟੋਨੀ ਗੁਰਮੀਤ ਸਾਜਨ ਦੇ ਸਾਥ ਨਾਲ ਇੰਨੀ ਦਿਨੀਂ ਆਪਣੀ ਇਕ ਨਵੀਂ ਫ਼ਿਲਮ “ਵੇਖੀ ਜਾ  ਛੇੜੀ ਨਾ”  ਲੈ ਕੇ ਆ ਰਿਹਾ ਹੈ।ਜਿਸ ਬਾਰੇ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਇਹ ਫ਼ਿਲਮ ਨਿਰੋਲ ਪਰਿਵਾਰਕ ਕਾਮੇਡੀ ਹੈ ਜਿਸ ਵਿਚ ਰਿਸ਼ਤਿਆਂ ਦੀ ਤਿਲਕਣਬਾਜ਼ੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।ਪਿੰਡਾਂ ਦੇ ਮਾਹੌਲ ਨਾਲ ਜੁੜੀ ਪਰਿਵਾਰਕ ਰਿਸ਼ਤਿਆ ਦੀ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ ਤੇ ਗੁਰਮੀਤ ਸਾਜਨ ਦੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾ-ਹਸਾ ਲੋਟ-ਪੋਟ ਕਰਦੀ ਹੈ। ਕਰਮਜੀਤ ਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਹਰ ਫਿਲਮ ਵਿਚ ਉਹ ਆਪਣੀ ਇਸ ਕਲਾ ਦਾ ਸਬੂਤ ਦਿੰਦਾ ਹੈ। ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ‘ਚ ਇਕ ਹਾਸਰਸ ਪੈਦਾ ਕਰਨ ਵਾਲਾ ਪਾਤਰ ਨਿਭਾਉਂਦਾ ਆ ਰਿਹਾ ਹੈ।‘ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਗੁਰਮੀਤ ਸਾਜਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ ਕੇ) ਦੀ ਇਸ ਫ਼ਿਲਮ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ।ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਿਨਮੇ ਦੇ ਨਾਮੀਂ ਤੇ ਥੀਏਟਰ ਦੇ ਉਭਰਦੇ ਕਲਾਕਾਰਾਂ ਨੂੰ ਪਰਦੇ ‘ਤੇ ਲਿਆਂਦਾ ਹੈ। ਪੰਜਾਬੀ ਫ਼ਿਲਮਾਂ ਦੇ ਮਾਰਗ ‘ਤੇ ਸਹਿਜੇ ਕਦਮ ਚੱਲਣ ਵਾਲੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਭਵਿੱਖ ਵਿਚ ਵੀ ਕਈ ਵੱਡੀਆ ਫ਼ਿਲਮਾਂ ਨਾਲ ਸਰਗਰਮ ਰਹੇਗਾ।23 ਫਰਵਰੀ ਨੂੰ ਵਾਈਟ ਹਿੱਲ ਵਲੋਂ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਯੂ ਕੇ ਵਿਚ ‘ਕੇ-2’ ਵਲੋਂ ਅਤੇ ਕਾਨੇਡਾ ਵਿਚ ‘ਸਟੂਡੀਊ-7’ ਤੇ ਸਤਰੰਗ ਫ਼ਿਲਮਜ਼ ਵਲੋਂ ਰਿਲੀਜ ਕੀਤਾ ਜਾਵੇਗਾ।

 

ਜਿੰਦ ਜਵੰਦਾ 9463828000

 

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की