ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਸੀ.ਐਚ.ਸੀ ਖੇੜਾ ਵਿੱਖੇ 16 ਫਰਵਰੀ ਤੋਂ 2 ਮਾਰਚ  ਦਰਮਿਆਨ ਦੰਦਾ ਦਾ 35ਵਾਂ ਪੰਦਰਵਾੜਾ ਮਨਾਇਆ ਜਾਵੇਗਾ

– ਪੰਦਰਵਾੜੇ ਅਧੀਨ 26 ਲੋੜਵੰਦ ਮਰੀਜਾਂ ਨੂੰ ਮੁਫਤ ਡੈਂਚਰ ਲਗਾਏ ਜਾਣਗੇ – ਡਾ. ਜਸਮੀਤ ਕੋਰ 
– ਲੋਕ ਸਿਰਫ ਇਲਾਜ ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ-ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ – ਡਾ. ਜਸਮੀਤ ਕੋਰ 
ਬੱਸੀ ਪਠਾਣਾ/ ਫਤਿਹਗੜ ਸਾਹਿਬ – ਸਿਹਤ ਵਿਭਾਗ ਪੰਜਾਬ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ 16 ਫਰਵਰੀ ਤੋਂ 2 ਮਾਰਚ  ਦਰਮਿਆਨ ਦੰਦਾ ਦਾ 35ਵਾਂ ਪੰਦਰਵਾੜਾ ਮਨਾਇਆ ਜਾਵੇਗਾ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਜਸਮੀਤ ਕੋਰ ਨੇ ਕਿਹਾ ਕਿ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਡੈਂਟਲ ਹੈਲਥ ਅਫਸਰ ਡਾਕਟਰ ਸ਼ਰਨਜੀਤ ਕੋਰ ਦੀ ਅਗਵਾਈ ਹੇਠ ਇਹ ਪੰਦਰਵਾੜਾ 16 ਫਰਵਰੀ ਤੋਂ 2 ਮਾਰਚ ਤੱਕ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਅਤੇ ਡਾ. ਰਾਕੇਸ਼ ਬਾਲੀ ਦੀ ਨਿਗਰਾਨੀ ਹੇਠ ਸੀ.ਐਚ.ਸੀ ਖੇੜਾ ਵਿੱਖੇ ਮਨਾਇਆ ਜਾਵੇਗਾ। ਇਸ ਪੰਦਰਵਾੜੇ ਅਧੀਨ 26 ਲੋੜਵੰਦ ਮਰੀਜਾਂ ਨੂੰ ਮੁਫਤ ਡੈਂਚਰ ਲਗਾਏ ਜਾਣਗੇ। ਇਸ ਮੋਕੇ ਡਾ. ਜਸਮੀਤ ਕੋਰ ਨੇ ਕਿਹਾ ਕਿ ਲੋਕ ਸਿਰਫ ਇਲਾਜ ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ-ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ। ਉਹਨਾਂ ਕਿਹਾ ਕਿ ਦੰਦਾਂ ਦੀ ਨਿਯਮਿਤ ਤੌਰ ਤੇ ਸਫਾਈ ਕਰਨ ਅਤੇ ਕੋਈ ਵੀ ਤਕਲੀਫ ਹੋਣ ਤੇ ਫੌਰਨ ਡਾਕਟਰ ਕੋਲੋਂ ਜਾਂਚ ਕਰਵਾਉਣ। ਖਾਣਾ ਖਾਣ ਦੇ ਬਾਅਦ ਕੁਰਲੀ ਕਰਨੀ ਅਤੇ ਰਾਤ ਨੁੰ ਸੌਣ ਤੋਂ ਪਹਿਲਾਂ ਬ੍ਰਸ਼ ਕਰਨ ਦੀ ਆਦਤ ਵੀ ਬਹੁਤ ਹੱਦ ਤੱਕ ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ। ਇਸ ਲਈ ਲੋਕ ਆਪਣੇ ਦੰਦਾਂ ਦਾ ਖਿਆਲ ਆਪ ਮੁਹਾਰੇ ਰੱਖਣ ਅਤੇ ਡਾਕਟਰ ਦੀ ਸਲਾਹ ਲੈਣ। ਇਸ ਕੈਂਪ ਦੋਰਾਨ ਦੰਦਾਂ ਦਾ ਮੁਫਤ ਚੈਕਅਪ ਅਤੇ ਲੋੜੀਂਦਾ ਇਲਾਜ ਜਿਂਵੇ ਕਿ ਦੰਦਾਂ ਦੀ ਫਿਿਲੰਗ, ਦੰਦ ਕੱਢਣੇ, ਦੰਦਾਂ ਦੀ ਸਕੇਲੰਿਗ ਆਦਿ ਸ਼ਾਮਲ ਹਨ ।

Loading

Scroll to Top