ਜਲੰਧਰ (ਸੁਖਵਿੰਦਰ ਸਿੰਘ)- ਵਾਰਡ ਨੰਬਰ 16 ’ਚ ‘ਆਪ’ ਨੇਤਾ ਅਤੇ ਪ੍ਰਸਿੱਧ ਸਮਾਜ ਸੇਵਕ ਦੀਨਾਨਾਥ ਪ੍ਰਧਾਨ ਵੱਲੋਂ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ ਰਾਤ ਸੇਵਾ ਕੀਤੀ ਜਾ ਰਹੀ ਹੈ। ਵਾਰਡ ਦੇ ਭਾਤ ਨਗਰ ਇਲਾਕੇ ’ਚ ਲਕਸ਼ਮੀ ਨਾਰਾਇਣ ਮੰਦਰ ਵਾਲੀ ਗਲੀ ਦੇ ਲੋਕਾਂ ਨੇ ਜਿਵੇਂ ਹੀ ਉਨ੍ਹਾਂ ਨੂੰ ਸੀਵਰੇਜ ਸਮੱਸਿਆ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਬਿਲਕੁਲ ਵੀ ਸਮ੍ਹਾਂ ਨਾ ਗਵਾਉਂਦੇ ਹੋਏ ਕਾਰਪੋਰੇਸ਼ਨ ਤੋਂ ਜੇਟਟਿੰਗ ਮਸ਼ੀਨ ਮੰਗਵਾ ਕੇ ਸੀਵਰੇਜ ਦੀਆਂ ਪਾਈਪਾਂ ਨੂੰ ਕਲੀਅਰ ਕਰਵਾ ਕੇ ਇਲਾਕੇ ਦੇ ਲੋਕਾਂ ਨੂੰ ਸਮੱਸਿਆ ਤੋਂ ਰਾਹਤ ਦਿਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੀਨਾਨਾਥ ਪ੍ਰਧਾਨ ਨੇ ਕਿਹਾ ਕਿ ਉਹ ਇਲਾਕੇ ਦੇ ਸੇਵਾਦਾਰ ਹਨ ਅਤੇ ਇਲਾਕੇ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਉਹ ਨਿਵਾਸੀਆਂ ਦੀ ਮਦਦ ਲਈ 24 ਘੰਟੇ ਸੇਵਾ ਵਿਚ ਮੌਜੂਦ ਹਨ।