ਰੇਲਵੇ ਵਿਭਾਗ ਵੱਲੋਂ ਭਗਵਾਨ ਬਜਰੰਗ ਬਲੀ ਨੂੰ ਨੋਟਿਸ ਜਾਰੀ ਕਰ ਕੇ ਰੇਲਵੇ ਦੀ ਜ਼ਮੀਨ ਤੋਂ ਕਬਜ਼ਾ ਛੱਡਣ ਲਈ ਕਿਹਾ ਗਿਆ ਹੈ। ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਵਿਚ ਸਬਲਗੜ੍ਹ ਸ਼ਹਿਰ ਵਿੱਚ ਰੇਲਵੇ ਦੀ ਜ਼ਮੀਨ ’ਤੇ ਕਬਜ਼ੇ ਸਬੰਧੀ ਭੇਜੇ ਇਸ ਨੋਟਿਸ ਸਬੰਧੀ ਗ਼ਲਤੀ ਦਾ ਅਹਿਸਾਸ ਹੋਣ ਮਗਰੋਂ ਵਿਭਾਗ ਵੱਲੋਂ ਇਹ ਨੋਟਿਸ ਵਾਪਸ ਲੈ ਲਿਆ ਗਿਆ ਹੈ।
ਇਹ ਨੋਟਿਸ 8 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸੱਤ ਦਿਨਾਂ ਵਿੱਚ ਨਾਜ਼ਾਇਜ ਕਬਜ਼ਾ ਛੱਡਣ ਲਈ ਕਿਹਾ ਗਿਆ ਸੀ। ਇਹ ਨੋਟਿਸ ਬਜਰੰਗ ਬਲੀ ਦੇ ਮੰਦਰ ਦੇ ਬਾਹਰ ਚਿਪਕਾਇਆ ਗਿਆ ਸੀ। ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਵਿਭਾਗ ਵੱਲੋਂ ਨਵਾਂ ਨੋਟਿਸ ਮੰਦਰ ਦੇ ਪੁਜਾਰੀ ਦੇ ਨਾਂ ਕੱਢਿਆ ਗਿਆ।
ਰੇਲਵੇ ਵੱਲੋਂ 8 ਫਰਵਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਹਨੂੰਮਾਨ ਜੀ ਨੂੰ ਕਬਜ਼ਾਧਾਰੀ ਦੱਸਦੇ ਹੋਏ ਨੋਟਿਸ ‘ਚ ਲਿਖਿਆ ਗਿਆ ਹੈ ਕਿ ‘ਹਨੂਮਾਨ ਜੀ ਨੇ ਮਕਾਨ ਬਣਾ ਕੇ ਰੇਲਵੇ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਇਸ ਲਈ ਰੇਲਵੇ ਵੱਲੋਂ ਉਨ੍ਹਾਂ ਨੂੰ 7 ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ।’