ਮਾਲੇਰਕੋਟਲਾ ਦੇ ਪਿੰਡ ਸਰਵਰਪੁਰ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ ਪੰਜਾਬ

ਪਿੰਡ ਵਾਸੀਆਂ ਨੇ ਪੂਨਮ ਕਾਂਗੜਾ ਦਾ ਕੀਤਾ ਵਿਸ਼ੇਸ਼ ਸਨਮਾਨ

ਮੈਡਮ ਪੂਨਮ ਕਾਂਗੜਾ ਦਲਿਤਾਂ ਦੀ ਬੁਲੰਦ ਆਵਾਜ਼: ਕੇਵਲ ਬਾਠਾਂ, ਰਾਜ, ਸਤਨਾਮ

ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣਾ ਮੇਰੀ ਨੈਤਿਕ ਜ਼ਿੰਮੇਵਾਰੀ: ਪੂਨਮ ਕਾਂਗੜਾ

ਮਾਲੇਰਕੋਟਲਾ/ ਅਮਰਗੜ੍ਹ   (ਮੋਨਿਕਾ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਰਗਰਮ ਮੈਂਬਰ ਮੈਡਮ ਪੂਨਮ ਕਾਂਗੜਾ ਅੱਜ ਮਾਲੇਰਕੋਟਲਾ ਦੇ ਨੇੜਲੇ ਪਿੰਡ ਸਰਵਰਪੁਰ ਪਹੁੰਚੇ ਜਿੱਥੇ ਭਾਰਤੀਯ ਅੰਬੇਡਕਰ ਮਿਸ਼ਨ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੇਵਲ ਸਿੰਘ ਬਾਠਾਂ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜ ਸਿੰਘ ਸਰਵਰਪੁਰ ਦੀ ਅਗਵਾਈ ਹੇਠ ਐਸ ਸੀ ਵਰਗ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਚਲਦਿਆਂ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਬਾਠਾਂ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਦੀ ਬੁਲੰਦ ਆਵਾਜ਼ ਹਨ ਜਿਨ੍ਹਾਂ ਦਲਿਤਾਂ ਦੀ ਭਲਾਈ ਲਈ ਅਨੇਕਾਂ ਦਲੇਰਾਨਾ ਕੰਮ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਨ੍ਹਾਂ ਤੇ ਪੁਰੇ ਦਲਿਤ ਭਾਈਚਾਰੇ ਨੂੰ ਮਾਣ ਹੈ ਸਤਨਾਮ ਸਿੰਘ ਜਮਾਲਪੁਰਾ ਸੀਨੀਅਰ ਯੂਥ ਆਗੂ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਆਪਣੀ ਜ਼ਿਮੇਵਾਰੀ ਨੂੰ ਬਾਖ਼ੂਬੀ ਨਿਭਾਅ ਰਹੇ ਹਨ ਰਾਜ ਸਿੰਘ ਸਰਵਰਪੁਰ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਲਈ ਇੱਕ ਇਨਸਾਫ਼ ਦੀ ਕਿਰਨ ਹਨ ਜਿਨ੍ਹਾਂ ਕੋਲ ਪੰਜਾਬ ਭਰ ਦੇ ਅਨੇਕਾਂ ਲੋਕ ਆਪਣੀਆਂ ਦੁੱਖ ਤਕਲੀਫਾਂ ਲੈਕੇ ਆਉਂਦੇ ਹਨ ਅਤੇ ਮੈਡਮ ਪੂਨਮ ਕਾਂਗੜਾ ਵੱਲੋਂ ਉਨ੍ਹਾਂ ਦਾ ਸਥਾਈ ਹੱਲ ਕੀਤਾ ਜਾਂਦਾ ਹੈ ਸਮਾਜ ਸੇਵੀ ਪਰਮਿੰਦਰ ਸਿੰਘ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਇੱਕ ਉਘੇ ਸਮਾਜ ਸੇਵਿਕਾ ਵੀ ਹਨ ਜਿਨ੍ਹਾਂ ਕੋਰੋਨਾ ਮਹਾਂਮਾਰੀ ਸਮੇਂ ਲਾਕਡਾਉਨ ਦੌਰਾਨ ਆਪਣੀ ਤਰਫੋਂ ਪੰਜਾਬ ਭਰ ਚ ਹਜ਼ਾਰਾਂ ਜ਼ਰੂਰਤਮੰਦ ਲੋਕਾਂ ਨੂੰ ਲੱਖਾਂ ਰੁਪਏ ਦਾ ਰਾਸ਼ਨ ਵੰਡ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਉਨ੍ਹਾਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਵੱਲੋਂ ਦੀ ਭਲਾਈ ਲਈ ਕੀਤੇ ਜਾ ਰਹੇ ਅਨੇਕਾਂ ਕੰਮ ਆਪਣੇ ਆਪ ਵਿੱਚ ਇੱਕ ਮਿਸਾਲ ਹਨ ਪੂਨਮ ਕਾਂਗੜਾ ਨੇ ਇੱਕ ਔਰਤ ਹੁੰਦਿਆਂ ਅਨੇਕਾਂ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਲੜਕਾ ਲੜਕੀ ਦੇ ਵਿੱਚ ਅੰਤਰ ਸਮਝਣ ਵਾਲਿਆਂ ਦੇ ਮੂੰਹ ਤੇ ਇੱਕ ਜ਼ੋਰਦਾਰ ਤਮਾਚਾ ਵੱਜਿਆ ਹੈ ਮੈਡਮ ਪੂਨਮ ਕਾਂਗੜਾ ਤੇ ਪੰਜਾਬ ਭਰ ਦੀਆਂ ਮਹਿਲਾਵਾਂ ਮਾਣ ਮਹਿਸੂਸ ਕਰਦੀਆਂ ਹਨ ਸਮਾਜ ਸੇਵੀ ਨਿਰਮਲ ਸਿੰਘ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਮਿਲੀ ਐਸ ਸੀ ਕਮਿਸ਼ਨ ਦੀ ਜ਼ਿਮੇਵਾਰੀ ਨੂੰ ਸਹੀ ਢੰਗ ਨਾਲ ਪੁਰੀ ਕਰ ਰਹੇ ਹਨ ਜਿਨ੍ਹਾਂ ਐਸ ਸੀ ਵਰਗ ਦੇ ਲੋਕਾਂ ਦੀਆਂ ਸ਼ਿਕਾਇਤਾ ਵੱਲ ਧਿਆਨ ਨਾ ਦੇਣ ਵਾਲੇ ਕਈ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਨਾਰੀ ਸ਼ਕਤੀ ਦੇ ਨਾਅਰੇ ਨੂੰ ਬੁਲੰਦ ਕੀਤਾ ਹੈ ਮੈਡਮ ਪੂਨਮ ਕਾਂਗੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਅੱਜ ਜਿਸ ਮੁਕਾਮ ਤੇ ਹਨ ਇਹ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਹਨ ਜਿਨ੍ਹਾਂ ਮਹਿਲਾਵਾਂ ਨੂੰ ਬਰਾਬਰਤਾ ਦੇ ਹੱਕ ਲੈਕੇ ਦਿੱਤੇ ਹਨ ਅੱਜ ਜ਼ੋ ਵੀ ਕੰਮ ਉਹ ਬਤੌਰ ਮੈਂਬਰ ਐਸ ਸੀ ਕਮਿਸ਼ਨ ਕਰ ਰਹੇ ਹਨ ਇਹ ਉਨ੍ਹਾਂ ਦੀ ਨੈਤਿਕਤ ਜ਼ਿਮੇਵਾਰੀ ਬਣਦੀ ਹੈ ਉਹ ਆਪਣਾਂ ਬਣਦਾ ਫਰਜ਼ ਨਿਭਾਅ ਰਹੇ ਹਨ ਮੈਡਮ ਪੂਨਮ ਕਾਂਗੜਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਐਸ ਸੀ ਵਰਗ ਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਬਰਦਾਸ਼ਤ ਨਹੀਂ ਕਰਨਗੇ ਇਸ ਮੌਕੇ ਉਨ੍ਹਾਂ ਸਮੂਹ ਭਾਈਚਾਰੇ ਨੂੰ ਸਤਗੁਰੁ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸਰਬਜੀਤ ਸਿੰਘ, ਮੇਜ਼ਰ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ, ਬੁੱਧ ਸਿੰਘ, ਚਰਨਜੀਤ ਸਿੰਘ, ਹਾਕਮ ਸਿੰਘ, ਚਿਰਾਗ ਦੀਨ, ਸਰਦਾਰ ਮੁਹੰਮਦ, ਬਹਾਦਰ ਸਿੰਘ, ਸੁਖਵਿੰਦਰ ਸਿੰਘ,ਲਾਭਦੀਨ, ਅਲੀ ਮੁਹੰਮਦ, ਹਰਪਾਲ ਸਿੰਘ,ਲਭਪਰੀਤ ਸਿੰਘ,ਲਿਆਕਤ ਸਿੰਘ, ਪੰਮੀ ਕੌਰ ਬਾਹਮਣੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਵੀ ਹਾਜ਼ਰ ਸਨ

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की