Municipal Corporation Election : ‘ਆਪ’ ਨੇ ਜਲੰਧਰ ਸਮੇਤ ਪੰਜ ਨਗਰ ਨਿਗਮਾਂ ‘ਚ ਸਕਰੀਨਿੰਗ ਕਮੇਟੀ ਬਣਾਈ, ਉਮੀਦਵਾਰਾਂ ਦੀ ਸੂਚੀ ਅੱਜ ਸ਼ਾਮ ਤੱਕ ਹੋਵੇਗੀ ਫਾਈਨਲ
ਚੰਡੀਗੜ੍ਹ- ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਪੰਜ ਨਗਰ ਨਿਗਮਾਂ ਲਈ ਇੱਕ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਇਹ ਸਕਰੀਨਿੰਗ ਕਮੇਟੀ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਵੇਗੀ। ਇਸ ਦੇ ਲਈ ਅੱਜ ਹਰ ਨਿਗਮ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਵੇਗੀ।