ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਵੇਂ ਵਿੱਤੀ ਵਰ੍ਹੇ ਵਾਸਤੇ ਪੇਸ਼ ਬਜਟ ਤਜਵੀਜ਼ਾਂ ਵਿਚ ਗਰੀਬਾਂ ਨੂੰ ਗੱਫੇ ਵੰਡਣ ਅਤੇ ਅਮੀਰਾਂ ’ਤੇ ਟੈਕਸ ਦਰ 25 ਫ਼ੀ ਸਦੀ ਵਧਾਉਣ ਦਾ ਜ਼ਿਕਰ ਕੀਤਾ ਗਿਆ ਹੈ ਪਰ ਸੰਸਦ ਦੇ ਹੇਠਲੇ ਸਦਨ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਕਾਰਨ ਬਜਟ ਪਾਸ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਬਜਟ ਤਜਵੀਜ਼ਾਂ ਮੁਤਾਬਕ ਕਾਰਪੋਰੇਟ ਟੈਕਸ ਵਿਚ 7 ਫ਼ੀ ਸਦੀ ਵਾਧਾ ਹੋਵੇਗਾ ਜਦਕਿ ਘੱਟ ਆਮਦਨ ਵਾਲੇ ਪਰਵਾਰਾਂ ਦੀ ਬਿਹਤਰੀ ਵਾਸਤੇ ਚਾਈਲਡ ਟੈਕਸ ਕ੍ਰੈਡਿਟ ਦੇਰੂਪ ਵਿਚ ਪ੍ਰਤੀ ਬੱਚਾ 2 ਹਜ਼ਾਰ ਡਾਲਰ ਦੀ ਬਜਾਏ 3,600 ਡਾਲਰ ਅਦਾਇਗੀ ਕੀਤੀ ਜਾਵੇਗੀ।