ਫੁੱਲਾਂ ਤੇ ਜੈਵਿਕ ਰੰਗਾਂ ਨਾਲ ਹੋਲੀ ਤੇ ਹੋਲਾ ਮਹਲਾ ਦਾ ਤਿਓਹਾਰ ਵੀ ਮਨਾਇਆ।
ਲੁਧਿਆਣਾ 8 ਮਾਰਚ (ਰਛਪਾਲ ਸਹੋਤਾ)- ਅਜ ਮਿਨੀ ਰੋਜ਼ ਗਾਰਡਨ ਵਿਖੇ ਮਹਿਲਾ ਯੋਗਾ ਗਰੁੱਪ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਯੋਗਾ ਦੀ ਕਲਾਸ ਵਿਚ ਯੋਗ ਕਰਨ ਉਪਰੰਤ ਫੁੱਲਾਂ ਨਾਲ ਅਤੇ ਜੈਵਿਕ ਰੰਗਾਂ ਨਾਲ ਹੋਲੀ ਖੇਡੀ | ਇਸ ਮੌਕੇ ਤੇ ਉਹਨਾਂ ਨੇ ਮਾਈਕ ਲਗਾ ਕੇ ਭਜਨ ਅਤੇ ਸ਼ਬਦਾਂ ਦਾ ਗਾਇਨ ਕੀਤਾ ,ਹੋਲੀ ਅਤੇ ਹੋਲਾ ਮਹੱਲਾ ਦਾ ਮਹੱਤਵ ਦਸਿਆ।
ਅਜੋਕੇ ਯੁਗ ਵਿਚ ਔਰਤਾਂ ਹਰ ਖੇਤਰ ਵਿਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ | ਔਰਤਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ | ਆਪਣੀ ਮਿਹਨਤ ਨਾਲ ਹਰ ਫੀਲਡ ਵਿਚ ਤੇਜੀ ਨਾਲ ਵੱਧ ਰਹੀਆਂ ਹਨ | ਸਭ ਔਰਤਾਂ ਨੂੰ ਸਰੀਰਕ ਰੂਪ ਵਿਚ ਸਕ੍ਰਿਅ ਰਹਿਣਾ ਚਾਹੀਦਾ ਹੈ | ਮੈਡਮ ਗੀਤਾ ਗੋਇਲ ਨੇ ਕਿਹਾ ਕਿ ਔਰਤਾਂ ਦਾ ਨਿਯਮਿਤ ਯੋਗ ਕਰਨ, ਕਸਰਤ ਕਰਨ ਅਤੇ ਸਵਸਥ ਅਹਾਰ ਦਾ ਸੇਵਨ ਕਰਨ ਨਾਲ ਬੀ. ਪੀ., ਕੋਲੈਸਟਰਾਲ ਅਤੇ ਸੂਗਰ ਵਿਚ ਕੰਟਰੋਲ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ |
ਇਸ ਸਮਾਗਮ ਵਿਚ ਮੈਡਮ ਗੀਤਾ ਤੋਂ ਇਲਾਵਾ ਪਿੰਕੀ ਅਰੋੜਾ, ਰਸ਼ਮੀ ਬਾਵਾ, ਕਿਰਨ ਇੰਦਰ, ਰਿਤੂ, ਜਿਓਤੀ, ਸਿੱਮੀ, ਰਿਤੂ, ਕੌਸ਼ਲ ਤਲਵਾੜ ਤੋਂ ਇਲਾਵਾ ਕਈ ਔਰਤਾਂ ਸ਼ਾਮਲ ਸਨ |