ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਕੀਤਾ ਗ੍ਰਿਫਤਾਰ, ਫਿਜ਼ੀ ਤੋਂ ਕੀਤਾ ਡਿਪੋਰਟ
ਵਿਦੇਸ਼ ਵਿਚ ਰਹਿਣ ਵਾਲੇ ਭਗੌੜੇ ਲੋਕਾਂ ਨੂੰ ਵਾਪਸ ਲਿਆਉਣ ਲਈ ਸੀਬੀਆਈ ਵੱਲੋਂ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਤ੍ਰਿਸ਼ੂਲ’ ਤਹਿਤ ਗਿੱਲ ਨੂੰ ਫਿਜ਼ੀ ਤੋਂ ਡਿਪੋਰਟ ਕਰਕੇ ਦੇਰ ਰਾਤ ਦੇਸ਼ ਲਿਆਂਦਾ ਗਿਆ। ਸੀਬੀਆਈ ਦਾ ਦਾਅਵਾ ਹੈ ਕਿ ਪਿਛਲੇ ਸਾਲ ਇਸ ਆਪ੍ਰੇਸ਼ਨ ਨੂੰ ਸ਼ੁਰੂ ਕੀਤੇ ਜਾਣ ਦੇ ਬਾਅਦ ਤੋਂ ਲਗਭਗ 30 ਭਗੌੜਿਆਂ ਨੂੰ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਸੀ।
ਸੀਬੀਆਈ ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ। ਗਿੱਲ ਦਾ ਪਰਲਸ ਗਰੁੱਪ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਕਈ ਕਰੋੜ ਰੁਪਏ ਦੇ ਘਪਲੇ ਦੀ ਜਾਂਚ ਦੇ ਤਹਿਤ ਫਿਜ਼ੀ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਇੰਟਰਪੋਲ ਦੀ ਮਦਦ ਨਾਲ ਅਪਰਾਧੀਆਂ ਤੇ ਭਗੌੜਿਆਂ ਦਾ ਪਤਾ ਲਗਾਉਣਾ ਤੇ ਉਨ੍ਹਾਂ ਨੂੰ ਵਾਪਸ ਲਿਆੁਣਾ ਹੈ। ਏਜੰਸੀ ਨੇ 19 ਫਰਵਰੀ 2014 ਵਿਚ ਕਰੋੜਾਂ ਨਿਵੇਸ਼ਕਾਂ ਨੂੰ ਨਿਵੇਸ਼ ਦੇ ਬਦਲੇ ਜ਼ਮੀਨ ਦੇ ਕੇ ਠੱਗਣ ਦੇ ਦੋਸ਼ ਵਿਚ ਪਰਲਸ ਗਰੁੱਪ ਤੇ ਉਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਭਰ ਵਿਚ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਕੰਪਨੀ ਨੇ 60,000 ਕਰੋੜ ਰੁਪਏ ਤੋਂ ਵਧ ਦੀ ਰਕਮ ਦੀ ਠੱਗੀ ਕੀਤੀ।
492 total views, 2 views today