ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਚੰਡੀਗੜ੍ਹ ਦੀ ਸੂਬਾ ਵਰਕਿੰਗ ਕਮੇਟੀ ਦੇ ਦਫਤਰ ਵਿਖੇ ਕਾਰਜਕਾਰਨੀ ਦਾ ਆਯੋਜਨ ਸੂਬਾ ਪ੍ਰਧਾਨ ਸੁਨੀਤਾ ਧਵਨ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਜਨਰਲ ਸਕੱਤਰ ਰਾਜ ਸਭਾ ਮੈਂਬਰ ਇੰਦੂ ਗੋਸਵਾਮੀ ਸ਼ਾਮਲ ਹੋਏ । ਮੀਟਿੰਗ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ 15 ਔਰਤਾਂ ਨੂੰ ਸੁਸ਼ਮਾ ਸਵਰਾਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਸਰਬਜੀਤ ਕੌਰ ਢਿੱਲੋਂ, ਸ਼ਿਲਪਾ ਸ਼ਰਮਾ, ਕੁਸੁਮ ਘਈ, ਰੁਚੀ ਸੈਣੀ, ਕਿਰਨਦੀਪ ਕੌਰ, ਸੰਤੋਸ਼ ਬਾਂਸਲ, ਪ੍ਰੇਰਨਾ, ਸਨੇਹਾ ਬਾਂਸਲ, ਇੰਦਰਜੀਤ ਕੌਰ, ਸਨੇਹਾ, ਸ਼ਾਰਦਾ, ਪ੍ਰਭਾ, ਪਿੰਕੀ, ਵਰਿੰਦਾ, ਵੰਦਨਾ ਸ਼ਾਮਲ ਸਨ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਹਿਲਾ ਮੋਰਚਾ ਦੀਆਂ ਵਰਕਰਾਂ ਦਾ ਮਾਰਗਦਰਸ਼ਨ ਕੀਤਾ। ਮਹਿਲਾ ਮੋਰਚਾ ਦੀ ਕੌਮੀ ਜਨਰਲ ਸਕੱਤਰ, ਰਾਜ ਸਭਾ ਮੈਂਬਰ ਇੰਦੂ ਗੋਸਵਾਮੀ ਨੇ ਜਥੇਬੰਦਕ ਮਾਮਲਿਆਂ ਬਾਰੇ ਚਰਚਾ ਕੀਤੀ ਅਤੇ ਸੁਸ਼ਮਾ ਸਵਰਾਜ ਐਵਾਰਡ ਦੇ ਕੌਮੀ ਇੰਚਾਰਜ ਹੋਣ ਕਾਰਨ ਸੁਸ਼ਮਾ ਸਵਰਾਜ ਐਵਾਰਡ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਮਰਹੂਮ ਸੁਸ਼ਮਾ ਸਵਰਾਜ ਦੀ ਮਹਾਨ ਸ਼ਖਸੀਅਤ ਹਮੇਸ਼ਾ ਹੀ ਔਰਤਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਨੇ ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਸੇਵਾ ਦਾ ਸਨਮਾਨ ਕਰਨ ਦੇ ਉਦੇਸ਼ ਨਾਲ ਸੁਸ਼ਮਾ ਸਵਰਾਜ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਇਹ ਐਵਾਰਡ ਸਮਾਜ ਸੇਵਾ ਅਤੇ ਦੇਸ਼ ਸੇਵਾ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਦਿੱਤਾ ਜਾਂਦਾ ਹੈ।