ਜਲੰਧਰ- ਜਲੰਧਰ ਸ਼ਹਿਰ ਵਿਚ ਲੁਟੇਰਿਆਂ-ਚੋਰਾਂ ਦਾ ਆਤੰਕ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਲੋਕ ਨਾ ਤਾਂ ਆਪਣੇ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਨਾ ਹੀ ਬਾਹਰ। ਖਾਸਕਰ ਔਰਤਾਂ ਤਾਂ ਲੁਟੇਰਿਆਂ ਤੋਂ ਕਾਫੀ ਪਰੇਸ਼ਾਨ ਹਨ। ਲੁੱਟ ਖੋਹ ਦਾ ਤਾਜ਼ਾ ਮਾਮਲਾ ਸੋਢਲ ਰੋਡ ‘ਤੇ ਸਾਹਮਨੇ ਆਇਆ ਹੈ।
ਸੋਢਲ ਰੋਡ ‘ਤੇ ਇਕ ਮਨੀ ਐਕਸਚੇਂਜਰ ਦੇ ਦਫਤਰ ਦੇ ਬਾਹਰ ਔਰਤ ਆਪਣੀ ਬੇਟੀ ਨਾਲ ਮੋਬਾਈਲ (ਆਈਫੋਨ) ‘ਤੇ ਗੱਲ ਕਰ ਰਹੀ ਸੀ ਤਾਂ ਰਾਂਗ ਸਾਈਡ ਤੋਂ ਮੋਟਰਸਾਇਕਿਲ ‘ਤੇ ਸਵਾਰ ਲੁਟੇਰੇ ਗੱਲ ਕਰ ਰਹੀ ਮਹਿਲਾ ਦੇ ਹੱਥ ਤੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਮਹਿਲਾ ਲੁਟੇਰਾਂ ਦੇ ਪਿੱਛੇ ਭੱਜੀ ਪਰ ਲੁਟੇਰੇ ਫਰਾਰ ਹੋ ਗਏ।