ਲੁਧਿਆਣਾ (ਮੋਨਿਕਾ ) ਲੁਧਿਆਣਾ ਦੇ ਮਾਣਯੋਗ ਸੀ.ਪੀ ਸ. ਮਨਦੀਪ ਸਿੰਘ ਸਿੱਧੂ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਪੁਲਿਸ ਦੇ ਭਾਸ਼ਣ ਮੁਕਾਬਲੇ ਵਿਚ ਦੋ ਵਾਰ ਪੰਜਾਬ ਜੇਤੂ ਏ.ਐੱਸ ਆਈ ਬਲਵੰਤ ਸਿੰਘ ਭੀਖੀ ਜੀ ਨੇ ਸਮਾਜਿਕ ਕੁਰਤੀਆਂ ਨੂੰ ਜੜੋ ਖ਼ਤਮ ਕਰਨ ਦੇ ਅਤੇ ਨਸ਼ੇ ਵਰਗੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਆਕਰਸ਼ਕ ਮਨਾ ਤੇ ਪ੍ਰਭਾਵ ਪਾਉਣ ਲਈ ਸ਼ਬਦਾਵਲੀ ਅਤੇ ਆਕਰਸ਼ਕ ਵਿਚਾਰਾਂ ਨਾਲ ਵਿਦਿਆਰਥੀਆਂ ਦੇ ਧਿਆਨ ਨੂੰ ਜੋੜ ਕੇ ਉਨ੍ਹਾਂ ਅੰਦਰ ਜੋਸ਼, ਉਤਸਾਹ ਅਤੇ ਹੌਸਲਾ ਭਰਿਆ।ਪੰਜਾਬ ਦੀ ਬਲਸ਼ਾਲੀ ਸੱਭਿਅਤਾ, ਵਿਰਾਸਤ ਅਤੇ ਕਲਚਰ ਬਾਰੇ ਮਾਣ ਉੱਚਾ ਕਰਦੇ ਪਹਿਲੂਆਂ ਤੇ ਖੁੱਲ ਕੇ ਚਾਨਣਾ ਪਾਇਆ ਗਿਆ ਵਿਦਿਆਰਥੀਆਂ ਨੂੰ ਸਕੂਲ, ਖੇਡ, ਮੈਦਾਨਾਂ ਅਤੇ ਪੁਸਤਕਾਂ ਨਾਲ ਜੁੜ ਕੇ ਜੀਵਨ ਪ੍ਰਾਪਤੀਆਂ ਨੂੰ ਉਚੇ ਮੁਕਾਮ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਤੋਂ ਇਲਾਵਾ ਸਰਦਾਰ ਚਮਕੌਰ ਸਿੰਘ, ਡਾਕਟਰ ਬਲਬੀਰ ਸਿੰਘ ਸ਼ਿਮਲਪੁਰੀ, ਐੱਸ.ਆਈ ਅਸ਼ਵਨੀ ਕੁਮਾਰ, ਐੱਸ. ਆਈ ਰਮਨ ਕੁਮਾਰ, ਏ. ਐੱਸ. ਆਈ ਬਲਬੀਰ ਸਿੰਘ ਸਾਂਝ ਕੇਂਦਰ ਸ਼ਿਮਲਾਪੁਰੀ ਅਤੇ ਪ੍ਰਿੰਸੀਪਲ ਵਿਪਨ ਕੁਮਾਰ ਜੀ ਨੇ ਵੀ ਸੰਬੋਧਨ ਕੀਤਾ