ਅਮਰੀਕਾ ਅਤੇ ਯੂ.ਕੇ ਤੋਂ ਆਪਣੇ ਪਿੰਡ ਉਟਾਲ਼ਾਂ ਪਰਤੇ ਸਮੁੱਚੇ ਅਟਵਾਲ਼ ਪ੍ਰਵਾਰ ਦਾ ਪ੍ਰਵਾਰਕ ਇਕੱਠ ‘ਪੰਥਕ ਸਮਾਗਮ’ਹੋ ਨਿਬੜਿਆ!

ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਨੇ ਕਥਾ ਕਰਕੇ ਸੰਗਤ ਨਿਹਾਲ ਕੀਤੀ!!
ਨਵਾਂ ਸ਼ਹਿਰ(ਤਰਲੋਚਨ ਸਿੰਘ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂ ਸ਼ਹਿਰ) ਦੇ ਪ੍ਰਸਿੱਧ ਪਿੰਡ ਉਟਾਲ਼ਾਂ ਦੇ ਸਾਬਕਾ ਸਰਪੰਚ ਸਰਦਾਰ ਦਰਸ਼ਨ ਸਿੰਘ ਹੁਣਾ ਦੇ ਗ੍ਰਹਿ ਵਿਖੇ ਸਮੁੱਚੇ ਅਟਵਾਲ ਪ੍ਰਵਾਰ ਵਲੋਂ ਇਲਾਹੀ ਬਾਣੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਸਰਪੰਚ ਹੁਣਾ ਦੇ ਸਵਰਗ ਸਿਧਾਰ ਚੁੱਕੇ ਭਰਾ ਜੋਗਿੰਦਰ ਸਿੰਘ ਅਤੇ ਭਰਜਾਈ ਬੀਬੀ ਸੁਰਜੀਤ ਕੌਰ ਦੀ ਯਾਦ ਵਿੱਚ ਕਰਵਾਏ ਇਸ ਸਮਾਗਮ ਵਿੱਚ ਭੋਗ ਤੋੰ ਬਾਅਦ ਸਭ ਤੋਂ ਪਹਿਲਾਂ ਭਾਈ ਜੁਝਾਰ ਸਿੰਘ ਰਾਮਰਾਏ ਪੁਰ ਅਤੇ ਫਿਰ ਭਾਈ ਸੋਢੀ ਸਿੰਘ ਮੁਜ਼ੱਫਰ ਪੁਰ ਵਾਲਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਫਿਰ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਹੁਣਾ ਨੇ ਸ੍ਰੀ ਮੁੱਖਵਾਕ ਦੀ ਕਥਾ ਵਿਆਖਿਆ ਕਰਦਿਆਂ ਵਰਤਮਾਨ ਪੰਥਕ ਹਾਲਾਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਭਾਈ ਸਾਹਿਬ ਵਲੋਂ ਦ੍ਰਿੜ ਕਰਵਾਇਆ ਗਿਆ ਕਿ ਭੀਹਾਵਲੇ ਸਮੇਂ ਗੁਰੂ ਹੀ ਬਾਹੁੜੀ ਕਰਦਾ ਹੁੰਦਾ ਹੈ।ਇਸ ਮੌਕੇ ਅੰਗਦ ਸਿੰਘ ਸਾਬਕਾ ਐੱਮ.ਐੱਲ.ਏ,ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐੱਮ.ਐੱਲ.ਏ ਬੰਗਾ ਅਤੇ ਪਿਆਾਰਾ ਸਿੰਘ ਯੂ.ਕੇ ਵਾਲਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਸੇਵਾ ਭਾਈ ਤਰਲੋਚਨ ਸਿੰਘ ‘ਦੁਪਾਲ ਪੁਰ’ ਸਾਬਕਾ ਮੈੰਬਰ ਸ਼੍ਰੋਮਣੀ ਕਮੇਟੀ ਨੇ ਬਾਖੂਬੀ ਨਿਭਾਈ।ਅਮਰੀਕਾ ਅਤੇ ਇੰਗਲੈਂਡ ਤੋਂ ਆਪਣੇ ਪਿੰਡ
ਉਟਾਲ਼ਾਂ ਪਹੁੰਚੇ ਸਮੁੱਚੇ ਅਟਵਾਲ ਪ੍ਰਵਾਰ ਦੇ ਜੀਅ, ਪਿਆਰਾ ਸਿੰਘ ਯੂ.ਕੇ ਬਲਵੀਰ ਸਿੰਘ ਯੂ.ਕੇ ਗੁਰਨਾਮ ਸਿੰਘ ਯੂ.ਕੇ ਅਤੇ
ਕਮਲਜੀਤ ਸਿੰਘ ਅਮਰੀਕਾ ਨਿਵਾਸੀ ਸਾਰੇ ਸਮਾਗਮ ਵਿੱਚ ਲੰਗਰ ਆਦਿਕ ਦੀ ਹੱਥੀਂ ਸੇਵਾ ਨਿਭਾਉੰਦੇ ਰਹੇ।ਬਸੰਤ ਰੁੱਤ ਦੇ ਸੁਹਾਵਣੇ ਮਾਹੌਲ ਵਿੱਚ ਅਟਵਾਲ ਪ੍ਰਵਾਰ ਦਾ ਇਹ ਸਮਾਗਮ ਕੁੱਲ ਮਿਲਾ ਕੇ ਇੱਕ ਪੰਥਕ ਸਮਾਗਮ ਹੀ ਹੋ ਨਿਬੜਿਆ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी