ਖੁਸ਼ਬੂ ਪੰਜਾਬ ਦੀ

Latest news
पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,... ਦੇਸ਼ 'ਚ ਮੋਦੀ ਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾ ਕੇਜਰੀਵਾਲ ਤੇ ਸੋਰੇਨ ਨੂੰ ਜੇਲ੍ਹ 'ਚ ਨਾ ਸੁੱਟਦੀ: ਭਗਵੰਤ ਮਾਨ ਸ਼ੰਭੂ ਰੇਲਵੇ ਟ੍ਰੈਕ 'ਤੇ ਛੇਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार

ਸ਼ਿਵਰਾਤਰੀ ਦੇ ਤਿਉਹਾਰ ਮੌਕੇ ਨਾਨਕ ਬਰਤਨ ਸਟੋਰ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਇਆ ਗਿਆ

ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ:- ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਰਾਏ ਰੋਡ ਨਾਨਕ ਬਰਤਨ ਸਟੋਰ ਵੱਲੋਂ ਭੋਲੇ ਸ਼ੰਕਰ ਜੀ ਮਹਾਰਾਜ ਦਾ ਲੰਗਰ ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਜੰਡਿਆਲਾ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇਸ ਲੰਗਰ ਵਿੱਚ ਪੁੱਜੇ। ਇਸ ਲੰਗਰ ਵਿੱਚ ਸੰਗਤਾਂ ਨੂੰ ਵੱਖ-ਵੱਖ ਪ੍ਰਕਾਰ ਦੇ ਪਕਵਾਨ ਜਿਵੇਂ ਛੋਲੇ, ਪੂੜੀਆਂ, ਲੌਂਜੀ, ਕੜਾਹ ਆਦਿ ਵਰਤਾਏ ਗਏ। ਇਸ ਦੇ ਨਾਲ ਭੋਲੇ ਭੰਡਾਰੀ ਦੇ ਭਜਨ ਚੱਲਦੇ ਰਹੇ। ਲੋਕ ਭਜਨ ਸੁਣ ਕੇ ਅਤੇ ਲੰਗਰ ਛਕ ਕੇ ਪ੍ਰਭੂ ਦਾ ਗੁਣਗਾਨ ਕਰਦੇ ਹੋਏ ਦੇਖੇ ਗਏ। ਇਹ ਲੰਗਰ ਦੁਪਹਿਰ 12:00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6:00 ਵਜੇ ਤੱਕ ਚੱਲਦਾ ਰਿਹਾ, ਫਿਰ ਭੋਲੇਨਾਥ ਦਾ ਨਾਮ ਲੈ ਕੇ ਸਮਾਪਤ ਹੋਇਆ। ਇਸ ਮੌਕੇ ਤੇ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਯੂਨੀਅਨ, ਵਿਜੇ ਕੁਮਾਰ ਉਪ ਪ੍ਰਧਾਨ, ਹੀਰਾ ਲਾਲ,, ਸੋਨੀ ਅਨੇਜਾ ਪ੍ਰਧਾਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ, ਸੁਖਚੈਨ ਸਿੰਘ, ਪ੍ਰਿਸ਼ਵੀ ਗੁਰੂ, ਸੰਨੀ ਵਿਨਾਇਕ, ਰੌਕੀ ਜੈਨ, ਮੋਨੂੰ, ਰਾਹੁਲ ਕੁਮਾਰ, ਰਾਕੇਸ਼ ਕੁਮਾਰ, ਗਗਨ ਆਨੰਦ ਆਦਿ ਹਾਜ਼ਰ ਸਨ।

Loading

Scroll to Top