ਜਲੰਧਰ। Jalandhar News : ਪੰਜਾਬ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅੱਜ ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਇੱਥੇ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ (GIIPS) ਇਮੀਗ੍ਰੇਸ਼ਨ ‘ਤੇ ਧੋਖਾਧੜੀ ਦਾ ਦੋਸ਼ ਹੈ। ਦੋਸ਼ ਹੈ ਕਿ GIIPS ਇਮੀਗ੍ਰੇਸ਼ਨ ਨੇ ਗੁਰਦਾਸਪੁਰ ਦੇ ਇੱਕ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰੀ ਹੈ।
ਇਸ ਮਾਮਲੇ ਨੂੰ ਲੈ ਕੇ ਅੱਜ ਗੁਰਦਾਸਪੁਰ ਤੋਂ ਆਏ ਪੀੜਤਾਂ ਨੇ ਇੱਥੇ ਵਾਸਲ ਟਾਵਰ ਸਥਿਤ GIIPS ਦਫ਼ਤਰ ਵਿੱਚ ਹੰਗਾਮਾ ਕੀਤਾ। ਪੀੜਤਾਂ ਨੇ ਦਫ਼ਤਰ ਦਾ ਫਰਨੀਚਰ ਚੁੱਕ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਪਰਿਵਾਰ ਨੇ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਦੇ ਮਾਲਕ ‘ਤੇ 2.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਜਾਣ ਲਈ ਟਰੈਵਲ ਏਜੰਟ ਤੋਂ ਫੈਮਿਲੀ ਵੀਜ਼ਾ ਅਪਲਾਈ ਕੀਤਾ ਸੀ ਪਰ ਅੱਜ ਤੱਕ ਨਾ ਤਾਂ ਵੀਜ਼ਾ ਆਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ। ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਸਿਧਾਰਥ ਕਟਾਰੀਆ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੂਜੇ ਪਾਸੇ ਇਸ ਸਬੰਧੀ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਦੇ ਮਾਲਕ ਮਾਲਕ ਸਿਧਾਰਥ ਕਟਾਰੀਆ ਨੂੰ ਉਨ੍ਹਾਂ ਦਾ ਪੱਖ ਜਾਣਨ ਲਈ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ, ਜੇਕਰ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਹਨ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਪੇਸ਼ ਕਰ ਸਕਦੇ ਹਨ, ਇਹ ਖ਼ਬਰ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇ।