ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਵਿੱਚ ਬਚਾਅ ਕਰਮਚਾਰੀ ਭੇਜੇ ਹਨ ਜੋ ਮਲਬੇ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਦੌਰਾਨ ਕਈ ਚਮਤਕਾਰ ਵੀ ਦੇਖਣ ਨੂੰ ਮਿਲ ਰਹੇ ਹਨ। ਦਰਅਸਲ, ਹੁਣ ਇਕ ਖਬਰ ਆਈ ਹੈ ਕਿ ਇਕ ਵਿਅਕਤੀ ਨੂੰ 11 ਦਿਨਾਂ ਪਿੱਛੋਂ ਮਲਬੇ ਵਿਚੋਂ ਜ਼ਿੰਦਾ ਬਾਹਰ ਕੱਢਿਆ ਗਿਆ ਹੈ।
ਇਸ ਦੌਰਾਨ ਉਹ ਡੇਢ ਹਫ਼ਤਾ ਬਿਨਾਂ ਖਾਧੇ-ਪੀਤੇ ਕਿਵੇਂ ਜਿਉਂਦਾ ਰਿਹਾ, ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤੁਰਕੀ ਦੇ ਸਿਹਤ ਮੰਤਰੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ 33 ਸਾਲਾ ਮੁਸਤਫਾ ਅਵਸੀ ਨੂੰ ਸਟ੍ਰੈਚਰ ‘ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਉਹ ਬਚਾਅ ਕਾਰਜ ‘ਚ ਲੱਗੇ ਕਰਮਚਾਰੀਆਂ ਦੇ ਫੋਨ ‘ਤੇ ਗੱਲ ਕਰ ਰਿਹਾ ਹੈ। ਜਦੋਂ ਕਿ ਉੱਥੇ ਇੱਕ ਹੋਰ ਵਿਅਕਤੀ ਰੋ ਰਿਹਾ ਹੈ। ਦਰਅਸਲ, ਉਹ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਪੁੱਛਦਾ ਹੈ। ਬਾਅਦ ਵਿੱਚ, ਉਹ ਫੋਨ ‘ਤੇ ਗੱਲ ਕਰਵਾਉਣ ਵਾਲੇ ਵਿਅਕਤੀ ਦਾ ਹੱਥ ਚੁੰਮਦਾ ਹੈ ਅਤੇ ਉਸ ਦਾ ਧੰਨਵਾਦ ਕਰਦਾ ਹੈ।