ਸਵਰਾ ਭਾਸਕਰ ਦੇ ਵਿਆਹ ‘ਤੇ ਛਿੜਿਆ ਵਿਵਾਦ- ਪਹਿਲਾਂ ਉਹ ਇਸਲਾਮ ਕਬੂਲ ਕਰੇ ਤਾਂ ਹੀ ਹੋਵੇਗਾ ਵਿਆਹ ਜਾਇਜ਼’
ਸ਼ਾਹਜਹਾਂਪੁਰ- ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਮਹਾਰਾਸ਼ਟਰ ਯੂਥ ਬ੍ਰਿਗੇਡ ਦੇ ਪ੍ਰਧਾਨ ਫਹਾਦ ਅਹਿਮਦ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ ਪਰ ਉਨ੍ਹਾਂ ਦੇ ਵਿਆਹ ਤੋਂ ਬਾਅਦ ਵਿਵਾਦ ਪੈਦਾ ਹੋਣ ਲੱਗੇ ਹਨ। ਦਰਗਾਹ ਅੱਲਾ ਹਜ਼ਰਤ ਨਾਲ ਜੁੜੇ ਸੰਗਠਨ ਆਲ ਇੰਡੀਆ ਮੁਸਲਿਮ ਜਮਾਤ ਦੇ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਸਵਰਾ ਭਾਸਕਰ ਦੇ ਵਿਆਹ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਵਰਾ ਭਾਸਕਰ ਇਸਲਾਮ ਕਬੂਲ ਕਰੇ ਤਾਂ ਹੀ ਵਿਆਹ ਜਾਇਜ਼ ਹੋਵੇਗਾ। ਉਸ ਨੇ ਕਿਹਾ ਹੈ ਕਿ ਇਸਲਾਮ ਕਬੂਲ ਕੀਤੇ ਬਿਨਾਂ ਸਵਰਾ ਭਾਸਕਰ ਫਹਾਦ ਅਹਿਮਦ ਨਾਲ ਵਿਆਹ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਗੈਰ-ਮੁਸਲਿਮ ਨਾਲ ਵਿਆਹ ਸ਼ਰੀਅਤ ‘ਚ ਗੈਰ-ਕਾਨੂੰਨੀ ਹੈ। ਆਲ ਇੰਡੀਆ ਮੁਸਲਿਮ ਜਮਾਤ ਦੇ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਆਹ ਇਸਲਾਮ ‘ਚ ਗੈਰ-ਕਾਨੂੰਨੀ ਹੈ।
99 total views, 2 views today