ਖੁਸ਼ਬੂ ਪੰਜਾਬ ਦੀ

Latest news
ਜਲੰਧਰ ਦੀ ਸਿਆਸਤ ਵਿਚ ਵੱਡਾ ਭੁਚਾਲ : 'ਆਪ' ਵਿਧਾਇਕ ਨੇ ਦਿੱਤਾ ਅਸਤੀਫਾ, ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਡੀਏਵੀ ਯੂਨੀਵਰਸਿਟੀ ਨੇ ਤਣਾਅ ਪ੍ਰਬੰਧਨ 'ਤੇ ਕਰਵਾਈ ਪੈਨਲ ਚਰਚਾ ਡੀਏਵੀ ਯੂਨੀਵਰਸਿਟੀ ਅਤੇ ਸਸ਼ਤ੍ਰ ਸੀਮਾ ਬਲ ਨੇ ਏਸ ਏਸ ਬੀ ਕਰਮਚਾਰੀਆਂ ਦੇ ਬੱਚਿਆਂ ਦੀ ਸਿਖਿਆ ਵਾਸਤੇ ਕੀਤਾ ਸਮਝੌਤਾ ਪੰਜਾਬ ਦਾ ਬਜਟ ਬੇਅਸਰ, ਦਿਸ਼ਾਹੀਣ ਅਤੇ ਨਿਰਾਸ਼ਾਜਨਕ : ਸ਼ੇਰਗਿੱਲ ਪੰਜਾਬ ਸਰਕਾਰ ਆਪਣੀ ਰਾਸ਼ਨ ਵੰਡ ਸਕੀਮ ਮੁੜ ਸ਼ੁਰੂ ਕਰੇ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਸਾਲਾਨਾ ਐਥਲੈਟਿਕ ਮੀਟ ਕੱਚਾ ਮੁਲਾਜ਼ਮ ਸਾਂਝਾ ਮੋਰਚਾ ਪੰਜਾਬ ਨਾਲ ਲਿਖ਼ਤੀ ਪੈਨਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ डीएवी यूनिवर्सिटी ने मनाया नेशनल साइंस डे ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ—ਇਜ਼ਰਾਈਲ ਪ੍ਰੌਜ਼ੈਕਟ) ਦਾ ਕੀਤਾ ਗਿਆ ਦੌਰਾ

ਆਪ ਵਰਕਰਾਂ ਵੱਲੋਂ ਜਸਵੀਰ ਜਲਾਲਪੁਰੀ ਨੂੰ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਉਤਾਰੇ ਜਾਣ ਦੀ ਮੰਗ

 ਨਕੋਦਰ  ਮਹਿਤਪੁਰ (ਹਰਜਿੰਦਰ ਛਾਬੜਾ) – ਜਲੰਧਰ ਐਮ.ਪੀ. ਲੋਕ ਸਭਾ ਦੀ ਸੀਟ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਹਰ ਸਿਆਸੀ ਪਾਰਟੀ ਇਸ ਸੀਟ ਨੂੰ ਲੈ ਕੇ ਕਮਰ ਕਸ ਰਹੀ ਹੈ  ਇਸ ਸੀਟ ਸਬੰਧੀ ਆਪ ਵੀ ਭੱਬਾ ਭਾਰ ਨਜ਼ਰ ਆ ਰਹੀ ਹੈ ਜ਼ਿਮਨੀ ਚੋਣ ਦੇ ਉਮੀਦਵਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ  ਹੰਗਾਮੀ ਮੀਟਿੰਗ ਮਹਿਤਪੁਰ ਵਿਖੇ ਕੀਤੀ ਗਈ ਜਿਸ ਵਿਚ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ, ਜੁਆਇੰਟ ਸਕੱਤਰ ਐਸ.ਸੀ ਵਿੰਗ ਜਲੰਧਰ ਕ੍ਰਿਸ਼ਨ ਕੁਮਾਰ ਬਿੱਟੂ, ਸੁਖਰਾਮ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਨਗਿੰਦਰ ਸਿੰਘ, ਬਲਬੀਰ ਸਿੰਘ ਮਹੇੜੂ ਸਰਕਲ ਪ੍ਰਧਾਨ, ਸੁਰਜੀਤ ਸਿੰਘ ਸਰਕਲ ਪ੍ਰਧਾਨ, ਬਲਵੰਤ ਸਿੰਘ ਸਰਕਲ ਪ੍ਰਧਾਨ, ਬਲਵੀਰ ਸਿੰਘ, ਪਰਬਤ ਸਿੰਘ , ਦਲਜੀਤ ਸਿੰਘ ਸਰਕਲ ਪ੍ਰਧਾਨ, ਗੁਰਮੀਤ ਸਿੰਘ ਬਲੰਦਾ ਸਰਕਲ ਪ੍ਰਧਾਨ, ਗਗਨਦੀਪ ਸਿੰਘ ਮੋਨੂੰ ਤੇ ਸਰਬਜੀਤ ਸਾਬੀ ਹਾਜ਼ਰ ਹੋਏ ਇਸ ਮੌਕੇ ਮੀਟਿੰਗ ਵਿਚ ਹਾਜ਼ਰ ਆਗੂਆਂ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿ ਆਮ ਆਦਮੀ ਪਾਰਟੀ ਦੇ ਕੱਦਵਾਰ ਸਮਾਜ ਸੇਵੀ ਜਸਵੀਰ ਜਲਾਲਪੁਰੀ ਜੋ ਕਿ ਐਸ.ਸੀ. ਵਿੰਗ ਵਾਈਸ ਪੰਜਾਬ ਪ੍ਰਧਾਨ ਹਨ ਜਲਾਲਪੁਰੀ ਪਾਰਟੀ ਵਿਚ ਵੱਖ ਅਹੁਦਿਆਂ ਤੇ ਸੇਵਾ ਨਿਭਾ ਚੁੱਕੇ ਹਨ ਸਤਲੁਜ ਦਰਿਆ ਟੁੱਟਣ ਕਾਰਨ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਪਾਣੀ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਲਾਲਪੁਰੀ ਰਾਤ ਦਿਨ ਗੰਦੇ ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਪਰਛਾਦਾ, ਰਸਦ, ਚਾਰਾ, ਤੇ ਦਵਾਈਆਂ ਨਾਲ ਮਦਦ ਕਰਦੇ ਰਹੇ ਜ਼ਿਆਦਾ ਗੰਦੇ ਪਾਣੀ ਵਿਚ ਰਹਿਣ ਕਾਰਨ ਜਲਾਲਪੁਰੀ ਨੂੰ ਇਨਫੈਕਸ਼ਨ ਹੋ ਗਈ ਤੇ ਉਨ੍ਹਾਂ ਦੀ ਕਿਡਨੀ ਖਰਾਬ ਹੋਣ ਕਾਰਨ ਕੱਢਣੀ ਪਈ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਹਾਈ ਕਮਾਂਡ ਨੂੰ ਅਪੀਲ ਹੈ ਕਿ ਉਹ ਜਲੰਧਰ ਲੋਕ ਸਭਾ ਦੀ ਜ਼ਿਮਣੀ ਚੋਣ ਲਈ ਟਿਕਟ ਜਸਵੀਰ ਜਲਾਲਪੁਰੀ ਨੂੰ ਦਿੱਤੀ ਜਾਵੇ ਕਿਉਂਕਿ ਜਲਾਲਪੁਰੀ ਜ਼ਿਲਾ ਜਲੰਧਰ ਦੇ ਲੋਕਾਂ ਵਿਚ ਸਥਾਨ ਰੱਖਦੇ ਹਨ।

Loading

Scroll to Top