ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ) ਅੱਜ ਜੰਡਿਆਲਾ ਗੁਰੂ ਵਿਖੇ ਹਰ ਇਕ ਮੰਦਿਰ ਵਿਚ ਭਗਵਾਨ ਸ਼ਿਵ ਸ਼ੰਕਰ ਜੀ ਅਤੇ ਪਾਰਵਤੀ ਜੀ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਮੰਦਿਰ ਵਿਚ ਸਵੇਰੇ ਪੂਜਾ ਅਰਚਨਾ ਕੀਤੀ ਗਈ। ਡਾਲੀਆਣਾ ਮੰਦਿਰ ਵਿਖੇ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਵਿਸ਼ੇਸ਼ ਬਰਾਤ(ਝਾਕੀ) ਕੱਢੀ ਗਈ ਜੋ ਸ਼ਹਿਰ ਦੇ ਵੱਖ ਵੱਖ ਗਲੀਆਂ,ਬਜਾਰਾਂ ਵਿਚ ਹੁੰਦਾ ਹੋਇਆ ਰਾਤ ਨੂੰ ਡਾਲੀਆਣਾ ਮੰਦਿਰ ਵਿਖੇ ਵਿਆਹ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ।ਇਸ ਮੌਕੇ ਲੋਕ ਭਗਤੀ ਗੀਤਾ ਉੱਤੇ ਨੱਚਦੇ ਟੱਪਦੇ ਨਜ਼ਰ ਆਏ।ਇਸ ਤਰਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਵਿਸ਼ੇਸ਼ ਤੋਰ ਤੇ ਕੈਬਿਨੇਟ ਮੰਤਰੀ ਬਿਜਲੀ ਅਤੇ ਪੀ.ਡਬਲਯੂ.ਡੀ ਮੰਤਰੀ ਹਰਭਜਨ ਸਿੰਘ ਨੇ ਆਪਣੇ ਪੂਰੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਅਤੇ ਭੋਲੇ ਨਾਥ ਦਾ ਗੁਣਗਾਨ ਕੀਤਾ।ਇਸ ਮੌਕੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਇਸ ਮੌਕੇ ਭਾਜਪਾ ਦੇ ਜੰਡਿਆਲਾ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਏ. ਆਰ,ਐਡਵੋਕੇਟ ਮਨੀ ਚੋਪੜਾ,ਜ ਬਰਤਨ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ,ਨਰੇਸ਼ ਪਾਠਕ , ਸਰਬਜੀਤ ਸਿੰਘ ਡਿਮਪੀ, ਰਾਮ ਨੌਮੀ ਉਤਸਵ ਕਮੇਟੀ ਪ੍ਰਧਾਨ ਸੋਨੀ ਅਰੋੜਾ, ਮੀਤ ਪ੍ਰਧਾਨ ਪ੍ਰਦੀਪ ਜੈਨ, ਰਾਹੁਲ ਪਸਾਨ , ਮਨੀਸ਼ ਜੈਨ (ਜੈਨ ਸਵੀਟ) ,ਦਿਨੇਸ਼ ਕੁਮਾਰ, ਮਦਨ ਮੋਹਨ, ਸੰਜੀਵ ਕੁਮਾਰ ਅਤੇ ਹੋਰ ਵੀ ਆਦਿ ਵਿਸ਼ੇਸ਼ ਤੌਰ ਤੇ ਆਦਿ ਮਜ਼ੂਦ ਹੋਏ ਸਨ।