ਅਮਰੀਕਾ ਵਿਚ ਕਾਲੇ ਵਿਅਕਤੀ ਦੀ ਹੱਤਿਆ ਦੇ ਦੋਸ਼ ਵਿਚ ਲੂਇਸਆਨਾ ਦਾ ਪੁਲਿਸ ਅਫਸਰ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ  (ਹੁਸਨ ਲੜੋਆ ਬੰਗਾ)-ਸ਼ਰੈਵਪੋਰਟ, ਲੂਇਸਆਨਾ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ 43 ਸਾਲਾ ਅਲੋਂਜੋ ਬਾਗਲੇ ਨਾਮੀ ਇਕ ਨਿਹੱਥੇ ਕਾਲੇ ਵਿਅਕਤੀ ਉਪਰ ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰ ਨੂੰ ਹੱਤਿਆ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਲੂਇਸਆਨਾ ਸਟੇਟ ਪੁਲਿਸ ਨੇ ਦਿੱਤੀ ਹੈ। ਪੁਲਿਸ ਅਫਸਰ ਐਲਗਜੰਡਰ ਟਾਇਰਲ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਲੂਇਸਆਨਾ ਸਟੇਟ ਪੁਲਿਸ ਦੇ ਜਾਂਚਕਾਰਾਂ ਨੇ ਜੱਜ ਨੂੰ ਦਸਿਆ ਕਿ ਬਾਡੀ ਕੈਮਰੇ ਵਿਚ ਕੈਦ ਦ੍ਰਿਸ਼ਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ  ਬਾਗਲੇ ਨੂੰ ਗੋਲੀ ਮਾਰੀ ਗਈ ਉਸ ਵੇਲੇ ਉਸ ਦੇ ਹੱਥ ਉਪਰ ਸਨ ਤੇ ਉਸ ਕੋਲੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ। ਟਾਇਲਰ ਦੇ ਵਕੀਲ ਧੂ ਥਾਮਸਨ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਬਾਡੀ ਕੈਮਰੇ ਦੇ ਦ੍ਰਿਸ਼ਾਂ ਦੀ ਮੁੜ ਚੰਗੀ ਤਰਾਂ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਨਿਰਨਾ ਸਬੂਤਾਂ ਤੇ ਤੱਥਾਂ ਦੇ ਆਧਾਰ ‘ਤੇ ਲਿਆ ਜਾਵੇਗਾ। ਥਾਮਸਨ ਨੇ ਕਿਹਾ ਕਿ ਪੁਲਿਸ ਅਫਸਰ ਨੂੰ ਹਮੇਸ਼ਾਂ ਖਤਰਨਾਕ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਥੇ ਉਹ ਆਪਣੇ ਜੀਵਨ ਨੂੰ ਖਤਰੇ ਦੇ ਮੱਦੇਨਜ਼ਰ ਜਕੋਤਕੀ ਵਿਚ ਨਿਰਨਾ ਲੈਂਦੇ ਹਨ। ਉਨਾਂ ਕਿਹਾ ਕਿ ਨਿਹੱਥਾ ਵਿਅਕਤੀ ਵੀ ਪੁਲਿਸ ਅਫਸਰ ਲਈ ਖਤਰਾ ਬਣ ਸਕਦਾ ਹੈ। ਬਾਗਲੇ ਦੇ ਪਰਿਵਾਰ ਨੂੰ ਵੀ ਗੋਲੀਬਾਰੀ ਦੀ ਵੀਡੀਓ ਵਿਖਾਈ ਗਈ ਹੈ। ਪੁਲਿਸ ਅਨੁਸਾਰ 3 ਫਰਵਰੀ ਨੂੰ ਇਕ ਅਪਾਰਮੈਂਟ ਕੰਪਲੈਕਸ ਵਿਚ ਇਕ ਘਰੇਲੂ ਝਗੜੇ ਦੀ ਸੂਚਨਾ ਮਿਲਣ ‘ਤੇ 3 ਪੁਲਿਸ ਅਫਸਰ ਮੌਕੇ ਉਪਰ ਪੁੱਜੇ ਸਨ। ਪੁਲਿਸ ਦੇ ਪਹੁੰਚਣ ‘ਤੇ ਬਾਗਲੇ ਅਪਾਰਮੈਂਟ ਦੀ ਬਾਲਕੋਨੀ ਵਿਚੋਂ ਛਾਲ ਮਾਰ ਕੇ ਭੱਜ ਗਿਆ ਜਿਸ ਦਾ ਪਿੱਛਾ ਕਰਕੇ ਇਕ ਪੁਲਿਸ ਅਫਸਰ ਨੇ ਉਸ ਉਪਰ ਗੋਲੀ ਚਲਾ ਦਿੱਤੀ ਜਿਸ ਉਪਰੰਤ ਉਸ ਦੀ ਮੌਤ ਹੋ ਗਈ ਸੀ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी