ਕਿਸਦੇ ਹੱਥਾਂ ਵਿੱਚ ਹੋਵੇਗਾ ਸਕਾਟਲੈਂਡ ਦਾ ਭਵਿੱਖ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੇ ਅਚਾਨਕ ਆਪਣੇ ਆਹੁਦੇ ਤੋ ਅਸਤੀਫ਼ਾ ਦੇਣ ਤੋ ਬਾਅਦ ਲੋਕਾਂ ‘ਚ ਚਰਚਾ ਹੈ ਕਿ ਸਕਾਟਲੈਂਡ ਦਾ ਭਵਿੱਖ ਕਿਸ ਦੇ ਹੱਥਾਂ ‘ਚ ਹੋਵੇਗਾ? ਇਸ ਦਾ ਕੱਲ੍ਹ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਇਸ ਦੌੜ ‘ਚ ਸਭ ਤੋਂ ਅੱਗੇ ਸਕਾਟਿਸ਼ ਨੈਸ਼ਨਲ ਪਾਰਟੀ ਦੇ 2018 ਤੋਂ ਸੰਸਦ ‘ਚ ਡਿਪਟੀ ਲੀਡਰ ਕੀਥ ਬ੍ਰਾਊਨ ਹਨ।  ਉਹ 2007 ਤੋਂ ਸਕਾਟਿਸ਼ ਸੰਸਦ ਮੈਂਬਰ ਚਲੇ ਆ ਰਹੇ ਹਨ। ਦੂਜੇ ਨੰਬਰ ‘ਤੇ ਵਿੱਤ ਅਤੇ ਆਰਥਿਕ ਮੰਤਰੀ ਕੇਟ ਫੋਰਬਜ ਚੱਲ ਰਹੀ ਹੈ। ਉਹ ਸਕਾਟਲੈਂਡ ਦੇ ਹਾਈਲੈਡਜ ਖੇਤਰ ਤੋਂ ਹੈ ਅਤੇ ਉਨ੍ਹਾਂ ਨੇ ਕਈ ਸਾਲ ਭਾਰਤ ‘ਚ ਵੀ ਬਿਤਾਏ ਹਨ। ਉਹ 2016 ਤੋਂ ਸਕਾਟਿਸ਼ ਸੰਸਦ ਦਾ ਹਿੱਸਾ ਹਨ। ਤੀਜੇ ਨੰਬਰ ‘ਤੇ ਐਂਗਸ ਰਾਬਰਟਸਨ ਚੱਲ ਰਹੇ ਹਨ। ਉਹ ਸੰਵਿਧਾਨ, ਸੱਭਿਆਚਾਰ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹਨ¢ ਉਹ ਪਾਰਟੀ ਦੇ ਪੁਰਾਣੇ ਆਗੂਆਂ ‘ਚੋਂ ਇਕ ਹਨ। ਚੌਥੇ ਨੰਬਰ ‘ਤੇ ਪਾਕਿਸਤਾਨੀ ਮੂਲ ਦੇ ਹਮਜਾ ਯੂਸਫ਼ ਚੱਲ ਰਹੇ ਹਨ। ਉਹ 2011 ‘ਚ 26 ਸਾਲ ਦੀ ਉਮਰ ‘ਚ ਸਭ ਤੋ ਛੋਟੀ ਉਮਰ ਦੇ ਸਕਾਟਿਸ਼ ਸੰਸਦ ਮੈਂਬਰ ਸਨ ਅਤੇ ਹੁਣ ਤੱਕ ਸੰਸਦ ਦਾ ਹਿੱਸਾ ਹਨ।
ਕੋਰੋਨਾ ਕਾਲ ‘ਚ ਸਿਹਤ ਸੇਵਾਵਾਂ ਦੇ ਮੰਤਰੀ ਵਜੋਂ ਦਬਾਅ ਦੇ ਬਾਵਜੂਦ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਹੋਈ ਸੀ। ਪੰਜਵੇਂ ਨੰਬਰ ‘ਤੇ ਮੌਜੂਦਾ ਉਪ ਪ੍ਰਧਾਨ ਮੰਤਰੀ ਜੋਹਨ ਸਵਿੰਨੀ ਚੱਲ ਰਹੇ ਹਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी