ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਤੀਜੇ ਦੀ ਪਤਨੀ ਕੈਮਿਲਾ ਮਈ ਵਿੱਚ ਆਪਣੀ ਤਾਜਪੋਸ਼ੀ ਦੌਰਾਨ ਕੋਹਿਨੂਰ ਤਾਜ ਨਹੀਂ ਪਹਿਨੇਗੀ। ਬਕਿੰਘਮ ਪੈਲੇਸ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਬੀਬੀਸੀ ਮੁਤਾਬਕ ਇਹ ਫੈਸਲਾ ਭਾਰਤ ਨਾਲ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਕੈਮਿਲਾ ਨੂੰ 6 ਮਈ ਨੂੰ ਰਾਣੀ ਕੰਸੋਰਟ ਵਜੋਂ ਤਾਜ ਪਹਿਨਾਇਆ ਜਾਵੇਗਾ। ਇਸ ਵਿੱਚ ਉਸ ਨੂੰ ਕੁਈਨ ਮੈਰੀ ਦਾ ਤਾਜ ਪਹਿਨਾਇਆ ਜਾਵੇਗਾ, ਜਿਸ ਨੂੰ ਰੀ-ਸਾਈਜ਼ ਲਈ ਭੇਜਿਆ ਗਿਆ ਹੈ। ਕੋਹਿਨੂਰ ਹੀਰਾ ਕਿੰਗ ਜਾਰਜ VI ਦੀ ਪਤਨੀ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਹੀਰਾ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀਆਂ ਔਰਤਾਂ ਦੇ ਸਿਰਾਂ ਦਾ ਸ਼ਿੰਗਾਰ ਰਿਹਾ ਹੈ।
ਰਾਣੀ ਮੈਰੀ ਦਾ ਤਾਜ ਮੁੜ ਆਕਾਰ ਲਈ ਭੇਜਿਆ ਗਿਆ
ਇਹ ਪਹਿਲੀ ਵਾਰ ਹੋਵੇਗਾ ਜਦੋਂ ਮੌਜੂਦਾ ਤਾਜ ਨੂੰ ਕੁਝ ਬਦਲਾਅ ਨਾਲ ਦੁਬਾਰਾ ਵਰਤਿਆ ਜਾਵੇਗਾ। ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਲਈ ਉਸਦੇ ਕੁਲੀਨਨ III, IV ਅਤੇ V ਹੀਰੇ ਤਾਜ ਵਿੱਚ ਸ਼ਾਮਲ ਕੀਤੇ ਜਾਣਗੇ। ਇਹ ਤਾਜ 100 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਨੂੰ ਮਹਾਰਾਣੀ ਮੈਰੀ ਨੇ 1911 ਵਿੱਚ ਪਹਿਨਿਆ ਸੀ।