ਜਲੰਧਰ (ਸੁਖਵਿੰਦਰ ਸਿੰਘ)- ਜਲੰਧਰਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਸੀਪੀ ਪਰਮਜੀਤ ਸਿੰਘ, ਏਡੀਸੀਪੀ ਕੰਵਲਪ੍ਰੀਤ ਸਿੰਘ, ਸੀਆਈਏ ਇੰਚਾਰਜ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਨੇ ਦੋ ਭਰਾਵਾਂ ਸਮੇਤ 3 ਤਸਕਰਾਂ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਅਭੀ ਨਾਹਰ ਪੁੱਤਰ ਵਿੱਕੀ ਨਾਹਰ, ਸੰਨੀ ਨਾਹਰ ਪੁੱਤਰ ਵਿੱਕੀ ਨਾਹਰ ਅਤੇ ਸੰਜੇ ਪੁੱਤਰ ਸੁਭਾਸ਼ ਵਾਸੀ ਰਵਿਦਾਸ ਮੰਦਰ ਦਬੀਪੁਰ ਮੁਹੱਲਾ ਵਜੋਂ ਹੋਈ ਹੈ।
ਡੀਸੀਪੀ ਜਸਕਿਰਨਜੀਤ ਨੇ ਦੱਸਿਆ ਕਿ ਮੁਲਜ਼ਮ ਬਸਤੀ ਗੁਜਾਂ ਤੋਂ ਪੈਦਲ ਆ ਰਹੇ ਸਨ ਤਾਂ ਪੁਲੀਸ ਨੇ ਨਾਕਾਬੰਦੀ ਦੌਰਾਨ ਉਕਤ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਕੋਲੋਂ 55 ਗ੍ਰਾਮ ਹੈਰੋਇਨ, 2 ਪਿਸਤੌਲ .32 ਬੋਰ, 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 15 ਮਿਤੀ 13-2-2023 ਅ/ਧ 21-61-85 ਐਨ.ਡੀ.ਪੀ.ਐਸ ਐਕਟ 25-54-59 ਆਰਮ ਐਕਟ ਥਾਣਾ ਡਵੀਜ਼ਨ 5 ਦਰਜ ਕਰ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਦੇ ਦੋਵੇਂ ਅਸਲੀ ਭਰਾ ਅਭੀ ਅਤੇ ਸੰਨੀ ਆਪਣੇ ਮਾਮਾ ਸੰਜੇ ਨਾਲ ਮਿਲ ਕੇ ਤਸਕਰੀ ਦਾ ਕੰਮ ਕਰਦੇ ਹਨ।