– ਪੰਦਰਵਾੜੇ ਅਧੀਨ 26 ਲੋੜਵੰਦ ਮਰੀਜਾਂ ਨੂੰ ਮੁਫਤ ਡੈਂਚਰ ਲਗਾਏ ਜਾਣਗੇ – ਡਾ. ਜਸਮੀਤ ਕੋਰ
– ਲੋਕ ਸਿਰਫ ਇਲਾਜ ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ-ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ – ਡਾ. ਜਸਮੀਤ ਕੋਰ
ਬੱਸੀ ਪਠਾਣਾ/ ਫਤਿਹਗੜ ਸਾਹਿਬ – ਸਿਹਤ ਵਿਭਾਗ ਪੰਜਾਬ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ 16 ਫਰਵਰੀ ਤੋਂ 2 ਮਾਰਚ ਦਰਮਿਆਨ ਦੰਦਾ ਦਾ 35ਵਾਂ ਪੰਦਰਵਾੜਾ ਮਨਾਇਆ ਜਾਵੇਗਾ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਜਸਮੀਤ ਕੋਰ ਨੇ ਕਿਹਾ ਕਿ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਡੈਂਟਲ ਹੈਲਥ ਅਫਸਰ ਡਾਕਟਰ ਸ਼ਰਨਜੀਤ ਕੋਰ ਦੀ ਅਗਵਾਈ ਹੇਠ ਇਹ ਪੰਦਰਵਾੜਾ 16 ਫਰਵਰੀ ਤੋਂ 2 ਮਾਰਚ ਤੱਕ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਅਤੇ ਡਾ. ਰਾਕੇਸ਼ ਬਾਲੀ ਦੀ ਨਿਗਰਾਨੀ ਹੇਠ ਸੀ.ਐਚ.ਸੀ ਖੇੜਾ ਵਿੱਖੇ ਮਨਾਇਆ ਜਾਵੇਗਾ। ਇਸ ਪੰਦਰਵਾੜੇ ਅਧੀਨ 26 ਲੋੜਵੰਦ ਮਰੀਜਾਂ ਨੂੰ ਮੁਫਤ ਡੈਂਚਰ ਲਗਾਏ ਜਾਣਗੇ। ਇਸ ਮੋਕੇ ਡਾ. ਜਸਮੀਤ ਕੋਰ ਨੇ ਕਿਹਾ ਕਿ ਲੋਕ ਸਿਰਫ ਇਲਾਜ ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ-ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ। ਉਹਨਾਂ ਕਿਹਾ ਕਿ ਦੰਦਾਂ ਦੀ ਨਿਯਮਿਤ ਤੌਰ ਤੇ ਸਫਾਈ ਕਰਨ ਅਤੇ ਕੋਈ ਵੀ ਤਕਲੀਫ ਹੋਣ ਤੇ ਫੌਰਨ ਡਾਕਟਰ ਕੋਲੋਂ ਜਾਂਚ ਕਰਵਾਉਣ। ਖਾਣਾ ਖਾਣ ਦੇ ਬਾਅਦ ਕੁਰਲੀ ਕਰਨੀ ਅਤੇ ਰਾਤ ਨੁੰ ਸੌਣ ਤੋਂ ਪਹਿਲਾਂ ਬ੍ਰਸ਼ ਕਰਨ ਦੀ ਆਦਤ ਵੀ ਬਹੁਤ ਹੱਦ ਤੱਕ ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ। ਇਸ ਲਈ ਲੋਕ ਆਪਣੇ ਦੰਦਾਂ ਦਾ ਖਿਆਲ ਆਪ ਮੁਹਾਰੇ ਰੱਖਣ ਅਤੇ ਡਾਕਟਰ ਦੀ ਸਲਾਹ ਲੈਣ। ਇਸ ਕੈਂਪ ਦੋਰਾਨ ਦੰਦਾਂ ਦਾ ਮੁਫਤ ਚੈਕਅਪ ਅਤੇ ਲੋੜੀਂਦਾ ਇਲਾਜ ਜਿਂਵੇ ਕਿ ਦੰਦਾਂ ਦੀ ਫਿਿਲੰਗ, ਦੰਦ ਕੱਢਣੇ, ਦੰਦਾਂ ਦੀ ਸਕੇਲੰਿਗ ਆਦਿ ਸ਼ਾਮਲ ਹਨ ।