ਨਕੋਦਰ (ਹਰਜਿੰਦਰ ਛਾਬੜਾ)- ਨਕੋਦਰ ਸਿਟੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 21 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਗਦੀਸ਼ ਗਿੱਲ ਪੁੱਤਰ ਹੁਕਮ ਸਿੰਘ ਗਿੱਲ ਵਾਸੀ ਪਿੰਡ ਸਮਾਲਸਰ ਵਾਸੀ ਬਾਘਾ ਪੁਰਾਣਾ ਥਾਣਾ ਮੋਗਾ ਵਜੋਂ ਹੋਈ ਹੈ। ਪਿੰਡ ਧਾਲੀਵਾਲ ਦੇ ਰਹਿਣ ਵਾਲੇ ਸੁਖਦੇਵ ਦਾਸ ਬੈਂਕਾ ਨੇ ਜਲੰਧਰ (ਦਿਹਾਤੀ) ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਕੀਤੀ ਕਿ ਮੁਲਜ਼ਮ ਨੇ ਉਸ ਦੇ ਲੜਕੇ ਨੂੰ ਕੈਨੇਡਾ ਭੇਜਣ ਲਈ ਪੈਸੇ ਲਏ ਪਰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।