ਜਲੰਧਰ (ਸੁਖਵਿੰਦਰ ਸਿੰਘ)- ਭਾਜਪਾ ਨੇਤਾ ਪ੍ਰਸ਼ਾਂਤ ਗੰਭੀਰ ਨੂੰ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਪੰਜਾਬ ਵਿਚ ਵੱਡੀ ਜ਼ਿੰਮੇਦਾਰੀ ਮਿਲੀ ਹੈ। ਪਾਰਟੀ ਨੇ ਉਨ੍ਹਾਂ ਨੂੰ ਭਾਜਯੁਮੋ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਹੈ। ਭਾਜਯੁਮੋ ਨੇ ਪੰਜਾਬ ਦੀ ਟੀਮ ਵਿਚ ਸਿਰਫ ਜਲੰਧਰ ਤੋਂ ਪ੍ਰਸ਼ਾਂਤ ਗੰਭੀਰ ਨੂੰ ਹੀ ਲਿਆ ਹੈ। ਪ੍ਰਸ਼ਾਂਤ ਨੇ ਇਸ ਜ਼ਿੰਮੇਦਾਰੀ ਲਈ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਯੁਮੋ ਦੇ ਪ੍ਰਧਾਨ ਕੰਵਲਦੀਪ ਸਿੰਘ ਟੋਹਰਾ ਦਾ ਧੰਨਵਾਦ ਕੀਤਾ ਹੈ।