ਬ੍ਰਿਟੇਨ ‘ਚ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਕੇ ਵਿੱਚ ਕੰਮ ਕਰਨ ਲਈ ਹਰ ਸਾਲ ਭਾਰਤੀ ਨੌਜਵਾਨ ਪੇਸ਼ੇਵਰਾਂ ਨੂੰ 3000 ਵੀਜ਼ਾ ਜਾਰੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 10 ਡਾਊਨਿੰਗ ਸਟ੍ਰੀਟ ਦੇ ਅਨੁਸਾਰ, ਇਹ ਸਕੀਮ 18-30 ਸਾਲ ਦੀ ਉਮਰ ਦੇ ਪੜ੍ਹੇ-ਲਿਖੇ ਭਾਰਤੀ ਨਾਗਰਿਕਾਂ ਨੂੰ ਪੇਸ਼ੇਵਰ ਅਤੇ ਸੱਭਿਆਚਾਰਕ ਵਟਾਂਦਰੇ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰੇਗੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਅਜਿਹੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਵੀਜ਼ਾ-ਰਾਸ਼ਟਰੀ ਦੇਸ਼ ਹੈ, ਜੋ ਯੂਕੇ-ਭਾਰਤ ਪ੍ਰਵਾਸ ਅਤੇ ਗਤੀਸ਼ੀਲਤਾ ਸਾਂਝੇਦਾਰੀ ਦੀ ਮਜ਼ਬੂਤੀ ਨੂੰ ਉਜਾਗਰ ਕਰਦਾ ਹੈ।