ਵਾਸ਼ਿੰਗਟਨ : ਆਖਰਕਾਰ ਟਰੰਪ ਨੇ ਸਾਫ ਕਰ ਦਿੱਤਾ ਹੈ ਕਿ ਉਹ 2024 ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਵਿਚ ਉਤਰਨ ਦਾ ਮਨ ਬਣਾ ਰਹੇ ਹਨ। ਉਨ੍ਹਾਂ ਨੇ ਇੱਕ ਰੈਲੀ ਵਿਚ ਕਿਹਾ ਕਿ ਉਹ ਇਸ ਦੀ ਤਿਆਰੀਆਂ ਕਰ ਰਹੇ ਹਨ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਟਰੰਪ 14 ਨਵੰਬਰ ਨੂੰ ਚੋਣ ਲੜਨ ਦਾ ਰਸਮੀ ਐਲਾਨ ਕਰ ਸਕਦੇ ਹਨ। ਸਿਓਕਸ ਸਿਟੀ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ, ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਮੈਂ ਮੁੜ ਚੋਣਾਂ ਵਿਚ ਖੜ੍ਹਾ ਹੋ ਸਕਦਾ ਹਾਂ। ਮੈਂ ਸਿਰਫ ਐਨਾ ਕਹਿਣਾ ਚਾਹੁੰਦਾ ਹਾਂ ਕਿ ਆਪ ਸਭ ਤਿਆਰ ਹੋ ਜਾਣ। ਇਸ ਤੋਂ ਪਹਿਲਾਂ ਵੀ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਚੋਣਾਂ ਵਿਚ ਖੜ੍ਹੇ ਹੋਣ ਦੀ ਗੱਲ ਹੀ ਸੀ। ਤਦ ਉਨ੍ਹਾਂ ਨੇ ਕਿਹਾ ਸੀ ਮੇਰੇ ਚੋਣ ਲੜਨ ਨਾਲ ਬਹੁਤ ਲੋਕਾਂ ਨੂੰ ਖੁਸ਼ੀ ਹੋਵੇਗੀ। ਸਭ ਚਾਹੁੰਦੇ ਹਨ ਕਿ ਮੈਂ ਚੋਣਾਂ ਵਿਚ ਖੜ੍ਹਾ ਹੋ ਜਾਵਾਂ। ਮੇਰੀ ਪ੍ਰਸਿੱਧੀ ਜ਼ਿਆਦਾ ਹੈ। ਮੈਂ, ਰਾਸ਼ਟਰਪਤੀ ਉਮੀਦਵਾਰ &rsquoਤੇ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਪੋਲ ਅਤੇ ਸਰਵੇ ਵਿਚ ਵੀ ਅੱਗੇ ਹਾਂ।
ਰਿਪਬਲਿਕਨ ਪਾਰਟੀ ਦੇ ਕੋਲ ਟਰੰਪ ਤੋਂ ਜ਼ਿਆਦਾ ਤਾਕਤਵਰ ਅਤੇ ਲੋਕਪ੍ਰਿਯ ਨੇਤਾ ਨਹੀਂ ਹਨ। ਸੀਐਨਐਨ ਮੁਤਾਬਕ ਰਿਪਬਲਿਕਨ ਪਾਰਟੀ ਦੇ ਕੋਲ ਅਗਲੀ ਚੋਣਾਂ ਲਈ ਜ਼ਿਆਦਾ ਵਿਕਲਪ ਨਹੀਂ ਹਨ। ਜੇਕਰ ਹਨ ਵੀ ਤਾਂ ਟਰੰਪ ਦੇ ਮੁਕਾਬਲੇ ਉਨ੍ਹਾਂ ਦਾ ਕੱਦ ਕਾਫੀ ਛੋਟਾ ਹੈ। ਉਹ ਪਾਰਟੀ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ।
2020 ਦੀ ਚੋਣਾਂ ਵਿਚ ਇਹ ਸਾਫ ਹੋ ਗਿਆ ਕਿ ਉਨ੍ਹਾਂ ਨੇ ਜੋਅ ਬਾਈਡਨ ਨੂੰ ਕਿੰਨੀ ਸਖ਼ਤ ਟੱਕਰ ਦਿੱਤੀ। ਉਹ ਵੀ ਤਦ ਜਦ ਕਿ ਜ਼ਿਆਦਾ ਪ੍ਰੀ ਅਤੇ ਪੋਸਟ ਪੋਲਸ ਵਿਚ ਉਨ੍ਹਾਂ ਖਾਰਜ ਕੀਤਾ ਜਾ ਰਿਹਾ ਸੀ। ਅਜਿਹਾ ਨਹੀਂ ਹੈ ਕਿ ਟਰੰਪ ਦਾ ਪਾਰਟੀ ਵਿਚ ਵਿਰੋਧ ਨਹੀਂ ਹੈ। ਕੁਝ ਵਿਰੋਧੀ ਵੀ ਹਨ ਲੇਕਿਨ ਉਹ ਵੀ ਜਾਣਦੇ ਹਨ ਕਿ ਟਰੰਪ ਦੀ ਲੋਕਪ੍ਰਿਯਤਾ ਨੂੰ ਨਕਾਰਨਾ ਸੱਤਾ ਵਿਚ ਵਾਪਸੀ ਦੀ ਰਾਹ ਬੇਹੱਦ ਮੁਸ਼ਕਲ ਕਰ ਦੇਵੇਗਾ।
ਅਮਰੀਕੀ ਮੱਧਕਾਲੀ ਚੋਣਾਂ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਜੋੜਨ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਵੱਡਾ ਦਾਅਵਾ ਖੇਡਣ ਜਾ ਰਹੇ ਹਨ। ਉਹ ਜਲਦ ਹੀ ਹਿੰਦੀ ਦੇ ਨਵੇਂ ਚੋਣ ਨਾਅਰੇ ਦੇ ਨਾਲ ਆ ਰਹੇ ਹਨ। ਇਕ ਵੀਡੀਓ ਕੈਂਪੇਨ ਵਿਚ ਟਰੰਪ ਹਿੰਦੀ ਵਿਚ ਭਾਰਤ-ਅਮਰੀਕਾ ਦਾ ਸਭ ਤੋਂ ਚੰਗਾ ਦੋਸਤ ਕਹਿੰਦੇ ਹੋਏ ਨਜ਼ਰ ਆਉਣਗੇ। ਟਰੰਪ ਦਾ ਇਹ ਨਾਅਰਾ ਭਾਰਤੀ-ਅਮਰੀਕੀ ਭਾਈਚਾਰੇ ਦੇ ਵਿਚ ਲੋਕਪ੍ਰਿਯ ਟੀਵੀ ਚੈਨਲਾਂ &rsquoਤੇ ਵੀ ਦਿਖਾਇਆ ਜਾਵੇਗਾ।